BREAKING NEWS
ਹਫ਼ਤੇ ਭਰ ਦੀ ਥਕਾਵਟ ਤੋਂ ਬਾਅਦ ਜਿੱਥੇ ਲੋਕ ਐਤਵਾਰ ਨੂੰ ਘਰ ਵਿੱਚ ਆਰਾਮ ਕਰਨ ਦੀ ਯੋਜਨਾ ਬਣਾਉਂਦੇ ਹਨ, ਉੱਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਬੀ ਬਿਜਲੀ ਕਟੌਤੀ ਹੋਣ ਵਾਲੀ ਹੈ। ਵਿਭਾਗ ਵੱਲੋਂ ਜਾਣਕਾਰੀ ਦੇਂਦੇ ਹੋਏ ਕਿਹਾ ਗਿਆ ਹੈ ਕਿ ਗਰਮੀਆਂ ਦੇ ਮੌਸਮ ਵਿਚ ਲੋਡ ਤੇ ਮੁਰੰਮਤ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਰੋਕੀ ਜਾਵੇਗੀ। ਇਸ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਅਗਾਹੀ ਦਿੱਤੀ ਗਈ ਹੈ। ਜਲੰਧਰ ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਨ੍ਹਾਂ ਵਿੱਚ ਸਰਜੀਕਲ ਕੰਪਲੈਕਸ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਜਿਵੇਂ ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਕਪੂਰਥਲਾ ਅਤੇ ਜਲੰਧਰ ਕੁੰਜ ਆਉਂਦੇ ਹਨ। ਇਹ ਸਪਲਾਈ ਬੰਦ ਹੋਣ ਕਰਕੇ ਕਪੂਰਥਲਾ ਰੋਡ, ਇੰਡਸਟਰੀਅਲ ਕੰਪਲੈਕਸ ਵਰਿਆਣਾ, ਜਲੰਧਰ ਕੁੰਜ ਆਦਿ ਇਲਾਕੇ ਪ੍ਰਭਾਵਿਤ ਹੋਣਗੇ। ਫੋਕਲ ਪੁਆਇੰਟ ਸਬ-ਸਟੇਸ਼ਨ ਨਾਲ ਜੁੜੇ ਨਿਊ ਸ਼ੰਕਰ, ਡੀ-ਬਲਾਕ, ਰਾਏਪੁਰ ਰੋਡ, ਮੋਖੇ, ਪੰਜਾਬੀ ਬਾਗ, ਸਲੇਮਪੁਰ, ਸੰਜੇ ਗਾਂਧੀ ਨਗਰ ਆਦਿ ਇਲਾਕਿਆਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਹ ਬੰਦੀਆਂ ਫੋਕਲ ਪੁਆਇੰਟ ਇੰਡਸਟਰੀਜ਼, ਸਵਰਨ ਪਾਰਕ, ਸੈਣੀ ਕਾਲੋਨੀ, ਬੁਲੰਦਪੁਰ ਆਦਿ ਨੂੰ ਪ੍ਰਭਾਵਿਤ ਕਰਨਗੀਆਂ। ਨੂਰਮਹਿਲ ਨੂਰਮਹਿਲ ਵਿੱਚ 220 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ ਫੀਡਰਾਂ ਦੀ ਲਾਈਨਾਂ ਦੀ ਸ਼ਿਫਟਿੰਗ ਕਾਰਨ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤਕ ਮੰਡੀ ਰੋਡ, ਚੀਮਾਂ ਏ.ਪੀ., ਸਾਗਰਪੁਰ ਏ.ਪੀ. ਅਤੇ ਫਰਵਾਲਾ ਏ.ਪੀ. ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਤਰਨਤਾਰਨ ਤਰਨਤਾਰਨ ਵਿਚ 132 ਕੇ.ਵੀ.ਏ. ਸਬ-ਸਟੇਸ਼ਨ ਤੋਂ ਚੱਲਦੇ ਸਿਟੀ-6 ਫੀਡਰ ਦੀ ਸਪਲਾਈ 4 ਅਗਸਤ (ਸੋਮਵਾਰ) ਨੂੰ ਸਵੇਰੇ 11 ਵਜੇ ਤੋਂ ਦੁਪਹਿਰ 5 ਵਜੇ ਤਕ ਮੁਰੰਮਤ ਕਾਰਨ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਚੰਦਰ ਕਾਲੋਨੀ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਗੁਰਬਖਸ਼ ਕਾਲੋਨੀ, ਜੈਦੀਪ ਕਾਲੋਨੀ ਅਤੇ ਹੋਰ ਨਜ਼ਦੀਕੀ ਇਲਾਕੇ ਸ਼ਾਮਲ ਹਨ। ਸੰਖੇਪ ਵਿੱਚ:
Search

ਪੰਜਾਬ ਵਾਸੀ ਹੋ ਜਾਣ ਸਾਵਧਾਨ , ਅੰਮ੍ਰਿਤਸਰ ਲਾਗੇ ਬਣ ਰਿਹਾ ਚੱਕਰਵਾਤ ਮਚਾ ਸਕਦਾ ਤਬਾਹੀ

ਆਈ ਤਾਜਾ ਵੱਡੀ ਖਬਰ

ਮਾਨਸੂਨ ਦੇ ਸੀਜ਼ਨ ਵਿੱਚ ਪੰਜਾਬ ਦੇਣ ਨਾਲ ਲੱਗਦੇ ਸੂਬਿਆਂ ‘ਚੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ, ਜਿੱਥੇ ਭਾਰੀ ਮੀਂਹ ਕਾਰਨ ਵੱਡੀ ਤਬਾਹੀ ਵੇਖਣ ਨੂੰ ਮਿਲੀ ਇਸੇ ਵਿਚਾਲੇ ਹੁਣ ਖਤਰਾ ਪੰਜਾਬ ਵਾਸੀਆਂ ਤੇ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਹੈ, ਕਿਉਂਕਿ ਪੰਜਾਬ ਦੇ ਵਿੱਚ ਚੱਕਰਵਾਤ ਮਚਾ ਸਕਦਾ ਹੈ ਵੱਡੀ ਤਬਾਹੀ, ਜਿਸ ਕਾਰਨ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਸਹਿਮ ਦਾ ਮਾਹੌਲ l ਮੌਸਮ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਚਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਚੱਕਰਵਾਤ ਬਣ ਰਿਹਾ l ਇਸ ਕਾਰਨ ਪੰਜਾਬ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਸਣੇ ਬਾਕੀ ਸੂਬਿਆਂ ਲਈ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ । ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਨਾਲ ਹੀ ਬੰਗਲਾਦੇਸ਼ ਦੇ ਨੇੜੇ ਬੰਗਾਲ ਦੀ ਖਾੜੀ ‘ਚ ਵੀ ਚੱਕਰਵਾਤ ਬਣ ਰਿਹਾ ਹੈ, ਜਿਸ ਦਾ ਖਤਰਾ ਪੰਜਾਬ ਦੇ ਉੱਪਰ ਵੀ ਮੰਡਰਾਉਂਦਾ ਪਿਆ ਹੈ l ਜਿਸ ਦੇ ਚਲਦਿਆਂ ਪੰਜਾਬ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਦੇ ਸੂਬਿਆਂ ਹਰਿਆਣਾ, ਪੰਜਾਬ, ਦਿੱਲੀ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉਡਿਸ਼ਾ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੇ ਕੁੱਝ ਹਿੱਸੇ ਸ਼ਾਮਲ ਹਨ, ਜਿਨ੍ਹਾਂ ‘ਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਕਾਰਨ ਪੰਜਾਬੀਆਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ । ਦੱਸਦਿਆ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਸੁਹਾਵਣਾ ਅਤੇ ਠੰਡਾ ਚੱਲ ਰਿਹਾ, ਜਿਸ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਵੀ ਕਾਫੀ ਬਦਲਾਵ ਵੇਖਣ ਨੂੰ ਮਿਲ ਸਕਦਾ ਹੈ । ਇਸ ਦੇ ਨਾਲ ਹੀ ਕਈ ਇਲਾਕਿਆਂ ‘ਚ ਮੀਂਹ ਨਹੀਂ ਪੈ ਰਿਹਾ ਤੇ ਉੱਥੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਉਸ ਸਮੇਂ ਸਮੇਂ ਤੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾਂਦਾ ਹੈ, ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੰਡਰਾ ਰਹੇ ਖਤਰੇ ਸਬੰਧੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।