ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਇਨ੍ਹਾਂ ਪਿੰਡਾਂ ਲਈ ਵਧੀ ਮੁਸੀਬਤ

ਪੰਜਾਬ ਵਾਸੀਆਂ ਲਈ ਇਕ ਵੱਡੀ ਚੇਤਾਵਨੀ ਸਾਹਮਣੇ ਆਈ ਹੈ ਕਿਉਂਕਿ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਲਈ ਖ਼ਤਰਾ ਵੱਧ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1666 ਫੁੱਟ ਤੱਕ ਪਹੁੰਚ ਗਿਆ ਹੈ। ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਵਿੱਚ ਇਸ ਸਮੇਂ 58,671 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵੱਧ ਹੈ।

ਭਾਖੜਾ ਡੈਮ ਤੋਂ ਕਰੀਬ 40,392 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਦੇ 26 ਗੇਟਾਂ ਵਿਚੋਂ ਪਾਣੀ ਛੱਡਣ ਕਾਰਨ 19,000 ਕਿਊਸਿਕ ਤੋਂ ਵੱਧ ਪਾਣੀ ਬਾਹਰ ਨਿਕਲ ਰਿਹਾ ਹੈ, ਜਦਕਿ ਕੀਰਤਪੁਰ ਨੇੜੇ ਲੋਹੰਡ ਖੰਡ ਤੋਂ ਵੀ 10 ਹਜ਼ਾਰ ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ ਹੈ।

ਗੋਬਿੰਦ ਸਾਗਰ ਝੀਲ, ਜੋ ਭਾਖੜਾ ਡੈਮ ਦੇ ਪਿੱਛੇ ਬਣੀ ਹੈ, ਲਗਭਗ 65 ਵਰਗ ਮੀਲ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ 7.8 ਮਿਲੀਅਨ ਏਕੜ ਫੁੱਟ ਪਾਣੀ ਸੰਭਾਲਣ ਦੀ ਸਮਰਥਾ ਹੈ। ਇਸਦੇ ਨਾਲ ਹੀ, ਸਵਾਂ ਨਦੀ ਵਿੱਚ ਅਚਾਨਕ ਆਏ 40 ਹਜ਼ਾਰ ਕਿਊਸਿਕ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਐਲਗਰਾਂ ਪੁਲ, ਜੋ ਪਹਿਲਾਂ ਹੀ ਮੁਰੰਮਤ ਕਾਰਨ ਬੰਦ ਸੀ, ਉਸਦੇ ਦੋ ਪਿਲਰ ਵੀ ਧੱਸ ਗਏ ਹਨ। ਇਸ ਕਾਰਨ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਲਈ ਖ਼ਤਰਾ ਹੋਰ ਵੱਧ ਗਿਆ ਹੈ।