ਪੰਜਾਬ : ਲਾਸ਼ ਦਾ ਸੰਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਵਾਲਿਆਂ ਨੇ ਫੜ ਲਈ ਸ਼ਰਾਬ ਪੀਣ ਦੀ ਜਿੱਦ , ਫਿਰ ਹੋ ਗਿਆ ਹੰਗਾਮਾ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਿੱਥੇ ਸ਼ਰਾਬ ਨੂੰ ਸਿਹਤ ਲਈ ਕਾਫੀ ਹਾਨੀਕਾਰਕ ਪਦਾਰਥ ਮੰਨਿਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਸ਼ਰਾਬ ਦਾ ਇਸਤੇਮਾਲ ਕਰਦੇ ਹਨ l ਜਿਸ ਕਾਰਨ ਕਈ ਲੋਕਾਂ ਦੀ ਸ਼ਰਾਬ ਕਾਰਨ ਮੌਤ ਤੱਕ ਹੋ ਜਾਂਦੀ ਹੈ l ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਲਾਸ਼ ਦਾ ਸੰਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਵਾਲਿਆਂ ਨੇ ਸ਼ਰਾਬ ਪੀਣ ਦੀ ਜਿੱਦ ਫੜ ਲਈ l ਜਿਸ ਕਾਰਨ ਜਮ ਕੇ ਹੰਗਾਮਾ ਹੋਇਆ l ਦੱਸ ਦਈਏ ਕਿ ਇਹ ਮਾਮਲਾ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸ਼ਰਾਬ ਨਾ ਮਿਲਣ ਕਾਰਨ ਗੁੱਸੇ ’ਚ ਆ ਕੇ ਐਂਬੂਲੈਂਸ ਚਾਲਕ ਨਾਲ ਬਹਿਸ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮੌਕੇ ‘ਤੇ ਹੰਗਾਮਾ ਹੋਇਆ l ਫਿਰ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ।

ਇਸ ਘਟਨਾ ਨੂੰ ਲੈ ਕੇ ਪ੍ਰਾਪਤ ਜਾਣਕਾਰੀ ਮੁਤਾਬਕ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਦੱਸਦਿਆ ਕਿ ਕੁਝ ਲੋਕਾਂ ਨੇ ਐਂਬੂਲੈਂਸ ਚਾਲਕ ਨੂੰ ਸ਼ਰਾਬ ਦੇ ਠੇਕੇ ’ਤੇ ਗੱਡੀ ਰੋਕਣ ਲਈ ਕਿਹਾ, ਜਿਸ ਕਾਰਨ ਐਮਬੂਲ ਚਾਲਕ ਵੱਲੋਂ ਗੱਡੀ ਨਹੀਂ ਰੋਕੀ ਗਈ । ਇਨ੍ਹਾਂ ਹੀ ਨਹੀਂ ਸਗੋਂ ਉਨ੍ਹਾਂ ਸ਼ਰਾਬ ਪੀਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਐਂਬੂਲੈਂਸ ਚਾਲਕ ਨੇ ਮਨ੍ਹਾ ਕੀਤਾ ਤਾਂ, ਪਰਿਵਾਰ ਵਾਲਿਆਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਐਂਬੂਲੈਂਸ ਡਰਾਈਵਰ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਸ ਦੀ ਗੱਡੀ ਦੀ ਵਿੰਡਸ਼ੀਲਡ ਵੀ ਤੋੜ ਦਿੱਤੀ। ਐਂਬੂਲੈਂਸ ਚਾਲਕ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਵੇਰੇ ਹੀ ਸ਼ਰਾਬ ਪੀਤੀ ਹੋਈ ਸੀ । ਐਂਬੂਲੈਂਸ ਚਾਲਕ ਨੇ ਗੁੱਸੇ ’ਚ ਆ ਕੇ ਲਾਸ਼ ਨੂੰ ਸ਼ਮਸ਼ਾਨਘਾਟ ਲਿਜਾਣ ਦੀ ਬਜਾਏ ਦੋਬਾਰਾ ਸਿਵਲ ਹਸਪਤਾਲ ਪਹੁੰਚਾ ਦਿੱਤਾ। ਜਿਸ ਤੋਂ ਬਾਅਦ ਮੌਕੇ ਤੇ ਜੰਮ ਕੇ ਹੰਗਾਮਾ ਹੋਇਆ l ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਮੁਲਾਜ਼ਮ ਦੀ ਮੌਕੇ ਤੇ ਪਹੁੰਚ ਗਏ l ਉਥੇ ਹੀ ਪੁਲਸ ਨੇ ਲਾਸ਼ ਦੀ ਪਛਾਣ ਨਾ ਹੋਣ ਕਾਰਨ ਲਾਸ਼ ਨੂੰ ਪੋਸਟਮਾਰਟਮ ਤੇ ਪਛਾਣ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ ।

ਦੂਜੇ ਪਾਸੇ ਮ੍ਰਿਤਕ ਦੀ ਲਾਸ਼ ਦੀ ਪਛਾਣ ਹੋਣ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਨਿੱਜੀ ਐਂਬੂਲੈਂਸ ’ਚ ਰੱਖ ਕੇ ਸਸਕਾਰ ਲਈ ਲੈ ਗਏ l ਪਰ ਜਿਉਂ ਹੀ ਪਰਿਵਾਰ ਵਾਲੇ, ਜੋ ਬਿਹਾਰ ਤੋਂ ਆਏ ਸਨ, ਉਹਨਾਂ ਨੇ ਲਾਸ਼ ਨੂੰ ਬਸ਼ੀਰਪੁਰਾ ਸਥਿਤ ਸ਼ਮਸ਼ਾਨਘਾਟ ’ਚ ਲੈ ਕੇ ਜਾ ਰਹੇ ਸਨ ਤਾਂ, ਉਨ੍ਹਾਂ ਦੇ ਰਿਸ਼ਤੇਦਾਰ ਐਂਬੂਲੈਂਸ ’ਚ ਸਵਾਰ ਹੋ ਗਏ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ, ਤੇ ਫਿਰ ਜੰਮ ਕੇ ਹੰਗਾਮਾ ਹੋਇਆ । ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ।