ਆਈ ਤਾਜਾ ਵੱਡੀ ਖਬਰ 

ਅਕਸਰ ਹੀ ਪੰਜਾਬ ਦੇ ਵਿੱਚ ਅਜਿਹੀਆਂ ਸੜਕੀ ਘਟਨਾਵਾਂ ਵਾਪਰਦੀਆਂ ਹਨ , ਜਿਹੜੀਆਂ ਸਭ ਨੂੰ ਹੈਰਾਨ ਕਰ ਜਾਂਦੀਆਂ ਹਨ , ਲੋਕ ਆਪਣੀ ਅਣਗਹਿਲੀ ਤੇ ਲਾਹਪ੍ਰਵਾਹੀ ਸਦਕਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ , ਤਾਜ਼ਾ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਜਿਥੇ ਮੱਥਾ ਟੇਕ ਕੇ ਪਰਤ ਰਹੀ ਸੰਗਤ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਜਿਸਦੇ ਵਿੱਚ ਇੱਕ 3 ਮਹੀਨੇ ਦੀ ਬੱਚੀ ਸਮੇਤ 4 ਦੀ ਮੌਤ ਹੋ ਗਈ ਜਦਕਿ 16 ਜ਼ਖਮੀ ਹੋ ਗਏ ।

ਮਾਮਲਾ ਸੰਗਰੂਰ-ਪਟਿਆਲਾ ਰੋਡ ਤੇ ਵਾਪਰਿਆ ਜਿਥੇ ਪਿਕਅਪ ਗੱਡੀ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ , ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਕਿ ਐਤਵਾਰ ਸਵੇਰੇ ਪਿੰਡ ਕਲੌਦੀ ਦੇ ਬੱਸ ਅੱਡੇ ’ਤੇ ਸਵਾਰੀਆਂ ਨੂੰ ਚੁੱਕਣ ਲਈ ਰੁਕੀ ਬੱਸ ਤੇ ਤੇਜ਼ ਰਫ਼ਤਾਰ ਪਿਕਅੱਪ ਵਾਹਨ ਦੀ ਟੱਕਰ ਹੋ ਗਈ । ਇਸ ਭਿਆਨਕ ਟੱਕਰ ਵਿੱਚ ਪਿਕਅੱਪ ਗੱਡੀ ਦੇ ਡਰਾਈਵਰ ਸਮੇਤ 21 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਹਨਾਂ ਨੂੰ ਇਲਾਜ਼ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ।

ਦੱਸਦਿਆਂ ਕਿ ਪਿੱਕਅੱਪ ‘ਚ ਸਵਾਰ ਸਾਰੇ ਲੋਕ ਪਟਿਆਲਾ ਕਾਲੀ ਮਾਤਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਜਾ ਰਹੇ ਸਨ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਐਂਬੂਲੈਂਸ 108 ਪਹੰਚੀ ਜ਼ਿਹਨਾ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ, ਜਿੱਥੇ ਤਿੰਨ ਮਹੀਨੇ ਦੀ ਬੱਚੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਸਬ ਨੂੰ ਹੈਰਾਨ ਕਰਕੇ ਰੱਖ ਦਿਤਾ ਹੈ ।

ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਾਰਜ ਸਮੇਤ ਹੋਰ ਉੱਚ ਅਧਿਕਾਰੀ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਸੰਗਰੂਰ ਪੁੱਜੇ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ

Home  ਤਾਜਾ ਖ਼ਬਰਾਂ  ਪੰਜਾਬ: ਮੱਥਾ ਟੇਕ ਕੇ ਪਰਤ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, ਬੱਚੀ ਸਮੇਤ ਹੋਈ 4 ਦੀ ਮੌਤ-16 ਜ਼ਖਮੀ
                                                      
                                       
                            
                                                                   
                                    Previous Post6 ਸਾਲਾਂ ਮਾਸੂਮ ਬੱਚੇ ਨੂੰ ਅਵਾਰਾ ਕੁਤਿਆਂ ਨੇ ਨੋਚ ਨੋਚ ਖਾਧਾ, 3 ਭੈਣਾਂ ਦਾ ਸੀ ਇਕਲੌਤਾ ਭਰਾ
                                                                
                                
                                                                    
                                    Next Postਹਾਦਸੇ ਚ 3 ਦਿਨ ਪਹਿਲਾਂ ਲਾੜੀ ਹੋ ਗਈ ਸੀ ਹਾਦਸੇ ਦੀ ਸ਼ਿਕਾਰ, ਬਰਾਤ ਲੈ ਹਸਪਤਾਲ ਪਹੁੰਚਿਆ ਲਾੜਾ ਰਚਾਇਆ ਵਿਆਹ
                                                                
                            
               
                            
                                                                            
                                                                                                                                            
                                    
                                    
                                    



