ਪੰਜਾਬ : ਭੈਣ ਭਰਾ ਨੂੰ ਮਿਲੀ ਇਕਠੀਆ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਆਵਾਜਾਈ ਦੇ ਨਿਯਮਾਂ ਦੀ ਜੇਕਰ ਚੰਗੀ ਤਰ੍ਹਾਂ ਪਾਲਣਾ ਨਾ ਕੀਤੀ ਜਾਵੇ ਤਾਂ ਇਹ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਦੇਸ਼ ਦੇ ਅੰਦਰ ਆਏ ਦਿਨ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਦਿੰਦੇ ਹਨ। ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ਉਪਰ ਸਾਲ 2018 ਦੀ ਰਿਪੋਰਟ ਦੌਰਾਨ ਪੰਜਾਬ ਵਿੱਚ 6,411 ਸੜਕ ਹਾਦਸਿਆਂ ਦੇ ਕੇਸ ਦਰਜ ਕੀਤੇ ਗਏ ਸਨ ਅਤੇ ਇਨ੍ਹਾਂ ਹਾਦਸਿਆਂ ਵਿੱਚ 4,725 ਲੋਕਾਂ ਦੀ ਜਾਨ ਚਲੀ ਗਈ ਸੀ।

ਜਦ ਕਿ 3,380 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਬੀਤੇ ਦਿਨੀਂ ਪੰਜਾਬ ਦੇ ਵਿੱਚ ਸੜਕ ਦੁਰਘਟਨਾਵਾਂ ਦੀਆਂ ਆਈਆਂ ਹੋਈਆਂ ਖ਼ਬਰਾਂ ਨੇ ਲੋਕਾਂ ਦੇ ਮਨ ਨੂੰ ਅਸ਼ਾਂਤ ਕੀਤਾ ਹੋਇਆ ਹੈ ਅਤੇ ਵੀਰਵਾਰ ਦੁਪਹਿਰ ਫਿਰੋਜ਼ਪੁਰ ਹਲਕੇ ਵਿੱਚ ਵਾਪਰੀ ਸੜਕ ਦੁਰਘਟਨਾ ਨੇ ਫਿਰ ਤੋਂ ਪੰਜਾਬ ਦੇ ਮਾਹੌਲ ਨੂੰ ਸੋਗ ਵਿੱਚ ਤਬਦੀਲ ਕਰ ਦਿੱਤਾ ਹੈ।

ਇਹ ਸੜਕ ਹਾਦਸਾ ਫਿਰੋਜ਼ਪੁਰ ਜ਼ੀਰਾ ਰੋਡ ਉਪਰ ਵਾਪਰਿਆ ਜਿਸ ਵਿੱਚ ਸ਼ਾਮਲ ਐਕਟਿਵਾ ਸਵਾਰ ਭੈਣ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ ਹੋਏ ਸਨ ਅਤੇ ਉਸ ਦਾ ਪਤੀ ਇੰਗਲੈਂਡ ਵਿੱਚ ਰਹਿੰਦਾ ਹੈ। ਵੀਰਵਾਰ ਦੁਪਹਿਰ ਜ਼ੀਰਾ ਦੀ ਪੂਰਨ ਸਿੰਘ ਬਸਤੀ ਦਾ ਰਹਿਣ ਵਾਲਾ ਆਕਾਸ਼ ਦੀਪ ਆਪਣੀ ਭੈਣ ਪ੍ਰਭਜੋਤ ਕੌਰ ਨਾਲ ਐਕਟਿਵਾ ‘ਤੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਜ਼ੀਰਾ ਤੋ ਫਿਰੋਜ਼ਪੁਰ ਜਾ ਰਹੇ ਸਨ। ਜਦੋਂ ਇਹ ਦੋਵੇਂ ਰਸਤੇ ਉਪਰ ਪੈਂਦੇ ਪਿੰਡ ਚੂਚਕਵਿੰਡ ਲਾਗੇ ਪੁੱਜੇ ਤਾਂ ਸਾਹਮਣਿਓਂ ਆ ਰਿਹਾ ਤੇਜ਼ ਰਫ਼ਤਾਰੀ ਟਰਾਲਾ ਇਹਨਾਂ ਦੀ ਐਕਟਿਵਾ ਵਿੱਚ ਆਣ ਵੱਜਾ।

ਇਸ ਹੋਈ ਭਿਆਨਕ ਟੱਕਰ ਵਿੱਚ ਦੋਵੇਂ ਭੈਣ ਭਰਾ ਸੜਕ ਉਪਰ ਡਿੱਗ ਪਏ। ਜ਼ਬਰਦਸਤ ਹੋਈ ਇਸ ਘਟਨਾ ਵਿੱਚ ਭੈਣ ਭਰਾ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜ਼ੀਰਾ ਪੁਲੀਸ ਵੱਲੋਂ ਆਕਾਸ਼ ਦੀਪ ਸਿੰਘ ਅਤੇ ਪ੍ਰਭਜੋਤ ਕੌਰ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੜਕ ਦੁਰਘਟਨਾਵਾਂ ਦੇ ਅੰਕੜਿਆਂ ਦੇ ਆਧਾਰ ਉੱਤੇ ਪੰਜਾਬ ਵਿੱਚ ਰੋਜ਼ਾਨਾ 17-20 ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਵਿੱਚ 13-18 ਲੋਕ ਆਪਣੀ ਜਾਨ ਗੁਆ ਬੈਠਦੇ ਹਨ।