BREAKING NEWS
Search

ਪੰਜਾਬ : ਭੈਣਾਂ ਦੇ ਵਿਆਹ ਤੇ ਲਏ ਕਰਜੇ ਕਾਰਨ ਪ੍ਰੇਸ਼ਾਨ ਸੀ ਭਰਾ , ਚੁੱਕ ਲਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਵਿਆਹ ਇੱਕ ਦਿਖਾਵਾ ਬਣ ਕੇ ਰਹਿ ਚੁੱਕਿਆ ਹੈ, ਕਿਉਂਕਿ ਲੋਕ ਵਿਆਹਾਂ ਵਿੱਚ ਲੱਖਾਂ ਰੁਪਏ ਲਗਾ ਕੇ ਫੋਕੀ ਸ਼ਾਨੋ ਸ਼ੋਕਤ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ l ਕਈ ਵਾਰ ਲੋਕ ਵਧੀਆ ਹੋਟਲਾਂ ਤੇ ਪੈਲਸਾਂ ਵਿੱਚ ਵਿਆਹ ਕਰਨ ਦੇ ਲਈ ਕਰਜ਼ਾ ਤੱਕ ਚੁੱਕ ਲੈਂਦੇ ਹਨ, ਜਿਸ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਬਾਅਦ ਵਿੱਚ ਕਰਨਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਭੈਣ ਦੇ ਵਿਆਹ ਵਾਸਤੇ ਲਏ ਕਰਜ਼ੇ ਦੇ ਕਾਰਨ ਇੱਕ ਭਰਾ ਇਨਾ ਜਿਆਦਾ ਪਰੇਸ਼ਾਨ ਰਹਿੰਦਾ ਸੀ ਕਿ ਉਸ ਵੱਲੋਂ ਇਸੇ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।

ਅਬੋਹਰ ਤੋਂ ਇਹ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ, ਜਿੱਥੇ ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੂਰੇ ਦਾ ਪੂਰਾ ਪਰਿਵਾਰ ਨਰਮਾ ਚੁਗਣ ਦੇ ਲਈ ਰਾਜਸਥਾਨ ਗਿਆ ਹੋਇਆ ਸੀ ਤੇ ਦੂਜੇ ਪਾਸੇ ਨੌਜਵਾਨ ਮੁੰਡੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।]

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੌਜਵਾਨ ਦੇ ਸਿਰ ਉੱਪਰ ਬਹੁਤ ਜਿਆਦਾ ਕਰਜ਼ਾ ਸੀ ਕਿਉਂਕਿ ਉਸਨੇ ਕਰਜ਼ਾ ਚੁੱਕ ਕੇ ਆਪਣੀਆਂ ਭੈਣਾਂ ਦਾ ਵਿਆਹ ਕੀਤਾ ਸੀ ਤੇ ਇਸੇ ਕਰਜ਼ੇ ਦੇ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਪਰੇਸ਼ਾਨੀ ਨੂੰ ਖਤਮ ਕਰਨ ਦੇ ਲਈ ਉਸ ਵੱਲੋਂ ਆਪਣੇ ਜੀਵਨ ਨੂੰ ਹੀ ਖਤਮ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਅਬੋਹਰ ਵਿਖੇ ਭੇਜ ਦਿੱਤਾ ਗਿਆ ਹੈ।

ਚਾਨਣ ਨਾਮ ਦਾ ਮੁੰਡਾ, ਜਿਸਦੀ ਉਮਰ ਕਰੀਬ 18 ਸਾਲ ਸੀ, ਉਹ ਦਿਹਾੜੀ-ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੇ ਭਰਾ ਗਗਨਦੀਪ ਨੇ ਦੱਸਿਆ ਕਿ ਉਸ ਦੀਆਂ ਪੰਜ ਭੈਣਾਂ ਹਨ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਸਿਰ ਕਰਜ਼ਾ ਚੜ੍ਹ ਗਿਆ ਹੈ। ਉਸ ਦਾ ਪਿਤਾ ਵੀ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਸ ਦਾ ਭਰਾ ਚਾਨਣ ਵਿਆਹ ਸਮੇਂ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸ ਵੱਲੋਂ ਬੀਤੇ ਦਿਨੀ ਇਹ ਖੌਫਨਾਕ ਕਦਮ ਚੁੱਕਿਆ ਗਿਆ। ਹੁਣ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ l