BREAKING NEWS
Search

ਪੰਜਾਬ : ਬੱਤੀ ਨਾ ਹੋਣ ਕਾਰਨ ਨੌਜਵਾਨ ਮੁੰਡਾ ਬੈਠਾ ਸੀ ਘਰ ਦੇ ਵੇਹੜੇ ਚ , ਪਰ ਨਹੀਂ ਪਤਾ ਸੀ ਇੰਝ ਆ ਜਾਵੇਗੀ ਮੌਤ

ਆਈ ਤਾਜਾ ਵੱਡੀ ਖਬਰ 

ਗਰਮੀ ਦਾ ਮੌਸਮ ਹੈ, ਇਸ ਮੌਸਮ ਦੇ ਵਿੱਚ ਜਿੱਥੇ ਪੰਜਾਬ ਚ ਮੀਂਹ ਬਹੁਤ ਘੱਟ ਮਾਤਰਾ ਵਿੱਚ ਪੈਂਦਾ ਪਿਆ ਹੈ, ਜਿਸ ਕਾਰਨ ਹੁਮਸ ਲਗਾਤਾਰ ਵੱਧ ਰਹੀ ਹੈ l ਇਸ ਹੁੰਮਸ ਭਰੇ ਮੌਸਮ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਿਜਲੀ ਦੇ ਵੀ ਲੰਬੇ-ਲੰਬੇ ਕਟ ਲੱਗਦੇ ਪਏ ਹਨ l ਜਿਸ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਪਏ ਹਨ। ਹਰ ਰੋਜ਼ ਵੱਖੋ ਵੱਖਰੇ ਚੈਨਲਾਂ, ਅਖਬਾਰਾਂ ਤੇ ਸੋਸ਼ਲ ਮੀਡੀਆ ਦੇ ਜਰੀਏ ਅਜਿਹੇ ਲੋਕਾਂ ਦੀ ਪਰੇਸ਼ਾਨੀ ਦੱਸੀ ਜਾਂਦੀ ਹੈ, ਇਸ ਦੇ ਬਾਵਜੂਦ ਵੀ ਬਿਜਲੀ ਦੇ ਲੰਬੇ-ਲੰਬੇ ਘੱਟ ਲੱਗਣੇ ਬੰਦ ਨਹੀਂ ਹੁੰਦੇ ਪਏ। ਅਕਸਰ ਹੀ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਘਰਾਂ ਦੀ ਬੱਤੀ ਗੁਲ ਹੋ ਜਾਂਦੀ ਹੈ ਤਾਂ, ਲੋਕ ਆਪਣੇ ਘਰਾਂ ਚੋਂ ਨਿੱਕਲ ਕੇ ਬਾਹਰ ਗਲੀਆਂ ਤੇ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਬਹਿ ਜਾਂਦੇ ਹਨ l

ਪਰ ਬੱਤੀ ਜਾਣ ਤੇ ਇੱਕ ਘਰ ਦੇ ਵਿੱਚ ਅਜਿਹਾ ਹਾਦਸਾ ਵਾਪਰ ਗਿਆ। ਜਿਸ ਨੇ ਸਭ ਦੇ ਰੌਂਗਟੇ ਖੜੇ ਕਰ ਦਿੱਤੇ। ਦਰਅਸਲ ਗੜ੍ਹਸ਼ੰਕਰ ਚ ਬੀਤ ਖੇਤਰ ਦੇ ਪਿੰਡ ਖੁਰਾਲਗੜ੍ਹ ਸਾਹਿਬ ਵਿਖੇ ਵੀਰਵਾਰ ਦੀ ਰਾਤ ਸੱਪ ਦੇ ਡੰਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਕਾਰਨ ਮਿੰਟਾਂ ਵਿੱਚ ਹੱਸਦੇ ਖੇਡਦੇ ਪਰਿਵਾਰ ਦੀਆਂ ਖੁਸ਼ੀਆਂ, ਮਾਤਮ ਦੇ ਵਿੱਚ ਬਦਲੀਆਂ ਗਈਆਂ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ l ਉਧਰ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਬਿਜਲੀ ਨਾ ਹੋਣ ਕਾਰਨ ਘਰ ਦੇ ਵਿਹੜੇ ‘ਚ ਬੈਠਾ ਸੀ। ਅਚਾਨਕ ਉਸ ਨੂੰ ਕਿਸੇ ਜ਼ਹਿਰੀਲੀ ਚੀਜ਼ ਵਲੋਂ ਕੱਟਣ ਨਾਲ ਦਰਦ ਮਹਿਸੂਸ ਹੋਇਆ।

ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕੀ? ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਡੇ-ਵੱਡੇ ਵਿਕਾਸ ਕਾਰਜਾਂ ਨੂੰ ਲੈ ਕੇ ਕਰਦੀ ਪਈ ਹੈ , ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਪਈ ਹੈ।

ਓਥੇ ਹੀ ਇਸ ਬੁਰੀ ਖਬਰ ਤੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।