ਆਈ ਤਾਜਾ ਵੱਡੀ ਖਬਰ 

ਮਾਂ ਜਿਸ ਨੂੰ ਸਭ ਤੋਂ ਉੱਤਮ ਦਰਜਾ ਪ੍ਰਾਪਤ ਹੈ, ਇਕ ਮਾਂ ਲੱਖਾਂ ਮੁਸੀਬਤਾਂ ਝੱਲ ਕੇ ਆਪਣੀ ਔਲਾਦ ਨੂੰ ਜਨਮ ਦਿੰਦੀ ਹੈ l ਗਰਭਵਤੀ ਮਹਿਲਾ ਨੂੰ ਚੰਗਾ ਆਹਾਰ ਤੇ ਚੰਗਾ ਭੋਜਨ ਮਿਲਣਾ ਚਾਹੀਦਾ ਹੈ ਜਿਸ ਨਾਲ ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਰਹਿਣ l ਪਰ ਕਈ ਵਾਰ ਇਸ ਟਾਈਮ ਪੀਰੀਅਡ ਦੌਰਾਨ ਅਜਿਹੀਆਂ ਅਣਗਹਿਲੀਆਂ ਹੋ ਜਾਂਦੀਆਂ ਹਨ ਜਿਸ ਦਾ ਖਮਿਆਜਾ ਮਾਂ ਤੇ ਬੱਚੇ ਦੋਨਾਂ ਨੂੰ ਹੀ ਭੁਗਤਣਾ ਪੈਂਦਾ ਹੈ l ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਾਂ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਜਾ ਰਿਹਾ ਸੀ ਕਿ ਇਸੇ ਦੌਰਾਨ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੀੜਿਤ ਪਰਿਵਾਰ ਵੱਲੋਂ ਹਸਪਤਾਲ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ l ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਉਹਨਾਂ ਦੇ ਮਰੀਜ਼ ਦੀ ਜਾਨ ਚਲੀ ਗਈ l ਇਹ ਘਟਨਾ ਪਟਿਆਲੇ ਤੋਂ ਸਾਹਮਣੇ ਆਈ, ਜਿਥੇ ਇਕ ਨਿੱਜੀ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੰਦਿਆਂ ਹੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ, ਜਿਸ ਤੋਂ ਬਾਅਦ ਹੁਣ ਇਸ ਔਰਤ ਦੇ ਪਰਿਵਾਰਕ ਮੈਂਬਰ ਹਸਪਤਾਲ ਵਾਲਿਆਂ ਉਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਰਹੇ ਹਨ।

ਉਧਰ ਜਾਣਕਾਰੀ ਦਿੰਦਿਆਂ ਮ੍ਰਿਤਕ ਗਗਨਦੀਪ ਕੌਰ ਦੇ ਪਤੀ ਕ੍ਰਿਸ਼ਨ ਸਿੰਘ ਨੇ ਕਿ ਉਹ ਆਪਣੀ ਪਤਨੀ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਚੈਕਅੱਪ ਕਰਵਾਉਣ ਲਈ ਲੈ ਕੇ ਗਏ ਸੀ ਜਿਥੇ ਉਸ ਦਾ ਇਲਾਜ ਚੱਲ ਰਿਹਾ ਸੀ। ਬੀਤੇ ਦਿਨੀ ਜਦੋਂ ਉਸ ਦੀ ਪਤਨੀ ਦੇ ਪੇਟ ਵਿੱਚ ਦਰਦ ਹੋਈ ਤਾਂ ਉਹ ਹਸਪਤਾਲ ਲੈ ਕੇ ਆਇਆ ਤੇ ਫਿਰ ਚੈਕਅੱਪ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਜਣੇਪਾ ਸਮਾਂ ਨੇੜੇ ਆ ਚੁੱਕਾ ਹੈ, ਕਿਸੇ ਵੀ ਵੇਲੇ ਡਲਿਵਰੀ ਹੋ ਸਕਦੀ ਹੈ।

ਜਦੋਂ ਪਤੀ ਨੇ ਦੱਸਿਆ ਕਿ ਉਹ ਆਪਣੇ ਨਾਲ ਕਿਸੇ ਸਿਆਣੇ ਨੂੰ ਲੈ ਕੇ ਨਹੀਂ ਆਇਆ ਤੇ ਨਾ ਹੀ ਪੈਸੇ ਨਾਲ ਲੈ ਕੇ ਆਇਆ ਹੈ ਤਾਂ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਦਵਾਈ ਦੇ ਕੇ ਵਾਪਸ ਘਰ ਭੇਜ ਦਿੱਤਾ ਤੇ ਫਿਰ ਪੈਸੇ ਲੈ ਕੇ ਦੁਬਾਰਾ ਹਸਪਤਾਲ ਆਉਣ ਨੂੰ ਕਿਹਾ।ਡਾਕਟਰਾਂ ਨੇ ਮਹਿਲਾ ਨੂੰ ਇਕ ਦਵਾਈ ਦੇ ਦਿੱਤੀ, ਜਿਸ ਨੂੰ ਖਾਧੇ ਹੀ ਘਰ ਜਾ ਕੇ ਮਹਿਲਾ ਦੇ ਦਰਦ ਹੋਰ ਜਿਆਦਾ ਤੇਜ਼ ਹੋ ਗਈ l ਜਿਸ ਤੋਂ ਬਾਅਦ ਉਹ ਹਸਪਤਾਲ ਵਾਪਸ ਪਹੁੰਚੇ ਤਾਂ, ਮਹਿਲਾ ਦੀ ਡਲਿਵਰੀ ਕਰ ਦਿੱਤੀ ਜਾਂਦੀ ਹੈ। ਡਲਿਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਜਾਂਦੀ ਹੈ।

ਜਿਸ ਦੇ ਚਲਦੇ ਪੀੜਿਤ ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਤੇ ਇਨਸਾਫ ਦੀ ਮੰਗ ਕੀਤੀ ਗਈ l ਉਧਰ ਡਾਕਟਰਾਂ ਨੇ ਕਿਹਾ ਕਿ ਜਣੇਪੇ ਵੇਲੇ ਖੂਨ ਜ਼ਿਆਦਾ ਵਹਿ ਗਿਆ ਜਿਸ ਕਰਕੇ ਮਹਿਲਾ ਦੀ ਜਾਨ ਚਲੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Home  ਤਾਜਾ ਖ਼ਬਰਾਂ  ਪੰਜਾਬ : ਬੱਚੇ ਨੂੰ ਜਨਮ ਦਿੰਦੇ ਹੀ ਮਾਂ ਦੇ ਨਿਕਲੇ ਸਾਹ , ਪਰਿਵਾਰ ਲਗਾ ਰਿਹਾ ਹਸਪਤਾਲ ਤੇ ਗੰਭੀਰ ਇਲਜ਼ਾਮ
                                                      
                              ਤਾਜਾ ਖ਼ਬਰਾਂਪੰਜਾਬ                               
                              ਪੰਜਾਬ : ਬੱਚੇ ਨੂੰ ਜਨਮ ਦਿੰਦੇ ਹੀ ਮਾਂ ਦੇ ਨਿਕਲੇ ਸਾਹ , ਪਰਿਵਾਰ ਲਗਾ ਰਿਹਾ ਹਸਪਤਾਲ ਤੇ ਗੰਭੀਰ ਇਲਜ਼ਾਮ
                                       
                            
                                                                   
                                    Previous Postਇਥੇ 10 ਲੱਖ ਕਾਂਵਾਂ ਨੂੰ ਮਾਰਨ ਦੇ ਹੁਕਮ ਹੋਏ ਜਾਰੀ , ਵਜ੍ਹਾ ਜਾਣ ਰਹੇ ਜਾਵੋਗੇ ਹੈਰਾਨ
                                                                
                                
                                                                    
                                    Next Postਪੰਜਾਬ ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਆਈ ਹੁਣ ਵੱਡੀ ਖਬਰ , ਸਰਕਾਰ ਕਰਨ ਜਾ ਰਹੀ ਹੁਣ ਇਹ ਕੰਮ
                                                                
                            
               
                            
                                                                            
                                                                                                                                            
                                    
                                    
                                    




