BREAKING NEWS
Search

ਪੰਜਾਬ: ਬਿਜਲੀ ਦੇ ਲੰਬੇ ਲੰਬੇ ਕਟਾਂ ਦੇ ਬਾਰੇ ਵਿਚ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਵੈਸੇ ਤਾਂ ਫਸਲਾਂ ਦੀ ਕਟਾਈ ਦੇ ਦੌਰਾਨ ਬਿਜਲੀ ਦੇ ਕੱਟ ਲਗਾਏ ਜਾਂਦੇ ਹਨ ਤਾਂ ਕਿ ਫਸਲਾਂ ਨੂੰ ਨੁਕਸਾਨ ਨਾ ਹੋ ਸਕੇ। ਪਰ ਇਹ ਸਮੇਂ ਲਗਾਏ ਜਾ ਰਹੇ ਬਿਜਲੀ ਦੇ ਲੰਬੇ ਕੱਟ ਦਾ ਕਾਰਨ ਫ਼ਸਲ ਨਹੀਂ ਸਗੋਂ ਇਸ ਨੂੰ ਬੀਜਣ ਵਾਲਾ ਕਿਸਾਨ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਦੌਰਾਨ ਰੇਲ ਮਾਰਗ ਜਾਮ ਕੀਤੇ ਗਏ ਹਨ। ਜਿਸ ਕਾਰਨ ਕਰਕੇ ਪੰਜਾਬ ਦੇ ਵੱਖ ਵੱਖ ਬਿਜਲੀ ਘਰਾਂ ਵਿੱਚ ਤਾਪ ਘਰਾਂ ਵਿੱਚੋਂ ਬਿਜਲੀ ਨਹੀਂ ਪੁੱਜ ਰਹੀ।

ਕੋਲੇ ਦੀ ਘਾਟ ਕਾਰਨ ਬਿਜਲੀ ਦਾ ਬਣਨਾ ਲਗਪਗ ਮੁਸ਼ਕਲ ਹੋ ਗਿਆ ਹੈ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੰਕਟ ਹੋਰ ਵੀ ਗਹਿਰਾ ਹੋ ਸਕਦਾ ਹੈ। ਇਹ ਸੰਕਟ ਬਾਰੇ ਗੱਲਬਾਤ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਪੰਜਾਬ ਦੇ ਵੱਡੇ ਥਰਮਲ ਪਲਾਂਟਾਂ ਦੇ ਕੋਲ ਮਾਤਰ ਚਾਰ ਜਾਂ ਪੰਜ ਦਿਨ ਦਾ ਕੋਲਾ ਹੀ ਬਚਿਅਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਪਾਵਰ ਪਲਾਂਟ ਵਿੱਚ ਕੋਲਾ ਨਹੀਂ ਪੁੱਜਾ ਤਾਂ ਹੋ ਸਕਦਾ ਹੈ ਕਿ ਪੰਜਾਬ ਵਿੱਚ ਬਲੈਕ ਆਊਟ ਹੋ ਜਾਵੇ ਜਾਵੇ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕੋਲ ਪਲੈਨ ਬੀ ਤਿਆਰ ਬਰ ਤਿਆਰ ਹੈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇਸ ਕਾਲੇ ਕਾਨੂੰਨ ਨੂੰ ਰੱਦ ਕਰ ਅਤੇ ਵਿਰੋਧੀ ਪਾਰਟੀਆਂ ਬੀਜੇਪੀ ਅਤੇ ਅਕਾਲੀ ਦਲ ਦੇ ਗੈਰ ਸੰਵੇਦਨਸ਼ੀਲ ਰਵੱਈਏ ਨੂੰ ਮਾਤ ਦੇਣ ਲਈ ਹੀ ਬੁਲਾਇਆ ਜਾ ਰਿਹਾ ਹੈ। ਉਧਰ ਇਸ ਬਾਰੇ ਗੱਲਬਾਤ ਕਰਦਿਆਂ ਕਿਸਾਨ ਜੱਥੇਬੰਦੀਆਂ ਨੇ ਆਖਿਆ ਕਿ ਸਰਕਾਰਾਂ ਆਮ ਜਨਤਾ ਨੂੰ ਬੇਵਕੂਫ ਬਣਾ ਰਹੀਆਂ ਨੇ।

ਸਾਰੇ ਰਾਜਾਂ ਦਾ ਬਿਜਲੀ ਸਿਸਟਮ ਇਕ ਦੂਜੇ ਰਾਜਾਂ ਨਾਲ ਜੁੜਿਆ ਹੁੰਦਾ ਹੈ। ਇਸ ਤੋਂ ਭਾਵ ਕੇ ਮੁੱਖ ਗ੍ਰਿੱਡ ਇੰਟਰ ਸਟੇਟ ਜੁੜੇ ਹੁੰਦੇ ਹਨ। ਜੇਕਰ ਕੋਲੇ ਦੀ ਕਮੀ ਕਾਰਨ ਬਿਜਲੀ ਦੀ ਪੈਦਾਵਾਰ ਨਹੀਂ ਹੋ ਸਕਦੀ ਤਾਂ ਅਸੀਂ ਦੂਸਰੇ ਰਾਜਾਂ ਤੋਂ ਬਿਜਲੀ ਮਗਵਾ ਸਕਦੇ ਹਾਂ। ਕਿਸਾਨਾਂ ਵੱਲੋਂ ਧਰਨੇ ‘ਤੇ ਜਾਣ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਉਂਝ ਹੀ ਘਟ ਗਈ ਹੈ। ਸਰਕਾਰ ਤਾਂ ਚਾਹੁੰਦੀ ਹੈ ਕਿ ਕਿਸਾਨ ਆਪਣੇ ਅੰਦੋਲਨ ਨੂੰ ਛੱਡ ਦੇਣ ਇਸ ਲਈ ਉਹ ਬਿਜਲੀ ਸੰਕਟ ਦੇ ਡਰਾਵੇ ਦੇ ਰਹੀ ਹੈ।