ਆਈ ਤਾਜਾ ਵੱਡੀ ਖਬਰ 

ਅਜੋਕੇ ਦੌਰ ਵਿੱਚ ਬਹੁਤ ਸਾਰੇ ਵਿਆਹੁਤਾ ਰਿਸ਼ਤੇ ਕਿਸੇ ਨਾ ਕਿਸੇ ਕਾਰਨ ਟੁੱਟਦੇ ਨਜ਼ਰ ਆ ਰਹੇ ਹਨ, ਉਥੇ ਹੀ ਵਿਆਹ ਦੇ ਟੁੱਟਣ ਦਾ ਕਾਰਨ ਬਹੁਤ ਸਾਰੇ ਨਜ਼ਾਇਜ ਰਿਸ਼ਤੇ ਵੀ ਬਣਦੇ ਹਨ। ਅਜਿਹੇ ਰਿਸ਼ਤਿਆਂ ਦੇ ਚਲਦਿਆਂ ਹੋਇਆਂ ਜਿੱਥੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਕਰਾਰ ਪੈਦਾ ਹੋ ਜਾਂਦੀ ਹੈ ਕਿ ਪਰਿਵਾਰ ਟੁੱਟ ਜਾਂਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿਥੇ ਕਈ ਪਰਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਬਹੁਤ ਸਾਰੇ ਪਤੀ-ਪਤਨੀ ਦੇ ਰਿਸ਼ਤੇ ਵੀ ਦਾਅ ਤੇ ਲੱਗ ਜਾਂਦੇ ਹਨ। ਕਈ ਪਰਿਵਾਰਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਜਾਨੀ-ਮਾਲੀ ਨੁਕਸਾਨ ਵੀ ਕਰ ਦਿੰਦੀਆਂ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਨੇ ਕਈ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਪ੍ਰੇਮ ਸਬੰਧਾਂ ਦੇ ਚਲਦੇ ਹੋਏ NRI ਨੇ ਕੁੜੀ ਦੇ ਪਿੰਡ ਜਾ ਕੇ ਚੁਕਿਆ ਅਜਿਹਾ ਖੌਫਨਾਕ ਕਦਮ , ਉੱਡ ਗਏ ਸਭ ਦੇ ਹੋਸ਼ , ਜਿਸ ਬਾਰੇ ਆਈ ਤਾਜ਼ਾ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਕੀੜੀ ਅਫਗਾਨਾ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇਕ ਵਿਅਕਤੀ ਵੱਲੋਂ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਸ ਪਿੰਡ ਦੇ ਰਹਿਣ ਵਾਲੇ ਐੱਨ. ਆਰ. ਆਈ. ਵਿਅਕਤੀ ਦੇ ਇੱਕ ਹੋਰ ਪਿੰਡ ਦੀ ਕੁੜੀ ਦੇ ਨਾਲ ਪ੍ਰੇਮ ਸਬੰਧ ਚਲਦੇ ਆ ਰਹੇ ਸਨ ਜਿੱਥੇ ਇਸ ਲੜਕੀ ਵੱਲੋਂ ਇਸ ਰਿਸ਼ਤੇ ਤੋਂ ਇਨਕਾਰ ਕੀਤਾ ਗਿਆ ਉਥੇ ਹੀ ਗੁੱਸੇ ਵਿੱਚ ਆ ਕੇ ਲੜਕੇ ਸੁਖਰਾਜ ਸਿੰਘ ਵੱਲੋਂ ਵਿਦੇਸ਼ ਤੋਂ ਪਰਤ ਕੇ ਲੜਕੀ ਦੇ ਪਿੰਡ ਜਾ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਪੰਜ ਸਾਲ ਪਹਿਲਾਂ ਹਰਚੋਵਾਲ ਦੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਹੋਇਆ ਸੀ

ਪਰ ਆਪਸੀ ਤਕਰਾਰ ਦੇ ਚਲਦਿਆਂ ਹੋਇਆਂ ਉਸ ਦਾ ਇਹ ਵਿਆਹ ਟੁੱਟ ਗਿਆ ਸੀ ਅਤੇ ਇਸ ਲੜਕੀ ਸੁਖਵਿੰਦਰ ਕੌਰ ਨਾਲ ਕਾਫੀ ਲੰਮੇ ਸਮੇਂ ਤੋਂ ਪ੍ਰੇਮ ਸਬੰਧ ਚਲਦੇ ਆ ਰਹੇ ਸਨ। ਜੋ ਆਪਣੇ ਪੇਕੇ ਘਰ ਰਹਿੰਦੀ ਸੀ। ਉਥੇ ਹੀ ਸੁਖਰਾਜ ਸਾਊਦੀ ਅਰਬ ਵਿਖੇ ਰਹਿੰਦਾ ਸੀ, ਜਦੋਂ ਉਹ ਆਪਣੇ ਘਰ ਕੀੜੀ ਅਫਗਾਨਾ ਆ ਗਿਆ, ਇਸ ਤੋਂ ਬਾਅਦ ਉਸ ਦਾ ਵਧੇਰੇ ਮੇਲ-ਮਿਲਾਪ ਸੁਖਵਿੰਦਰ ਕੌਰ ਨਾਲ ਵਧ ਗਿਆ ਸੀ।

Home  ਤਾਜਾ ਖ਼ਬਰਾਂ  ਪੰਜਾਬ: ਪ੍ਰੇਮ ਸਬੰਧਾਂ ਦੇ ਚਲਦੇ NRI ਨੇ ਕੁੜੀ ਦੇ ਪਿੰਡ ਜਾਕੇ ਚੁਕਿਆ ਅਜਿਹਾ ਖੌਫਨਾਕ ਕਦਮ , ਉੱਡ ਗਏ ਸਭ ਦੇ ਹੋਸ਼
                                                      
                              ਤਾਜਾ ਖ਼ਬਰਾਂ                               
                              ਪੰਜਾਬ: ਪ੍ਰੇਮ ਸਬੰਧਾਂ ਦੇ ਚਲਦੇ NRI ਨੇ ਕੁੜੀ ਦੇ ਪਿੰਡ ਜਾਕੇ ਚੁਕਿਆ ਅਜਿਹਾ ਖੌਫਨਾਕ ਕਦਮ , ਉੱਡ ਗਏ ਸਭ ਦੇ ਹੋਸ਼
                                       
                            
                                                                   
                                    Previous Postਮਾਂ ਨੇ 5 ਸਾਲਾਂ ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
                                                                
                                
                                                                    
                                    Next Postਪੰਜਾਬ: ਪੁੱਤ ਦੀ ਬਰਾਤ ਚੜਨ ਤੋਂ ਇਕ ਦਿਨ ਪਹਿਲਾਂ ਪਿਓ ਦੀ ਉਠੀ ਅਰਥੀ, ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ
                                                                
                            
               
                            
                                                                            
                                                                                                                                            
                                    
                                    
                                    



