BREAKING NEWS
Search

ਪੰਜਾਬ: ਪੁੱਤ ਦਾ ਵਿਆਹ ਰੱਖਿਆ ਸੀ ਅਗਲੇ ਹਫ਼ਤੇ, ਪਰ ਹੋਇਆ ਅਜਿਹਾ ਕਾਂਡ ਉੱਡੇ ਸਭ ਦੇ ਹੋਸ਼

ਆਈ ਤਾਜਾ ਵੱਡੀ ਖਬਰ 

ਪੁਲਸ ਪ੍ਰਸ਼ਾਸਨ ਵੱਲੋਂ ਜਿੱਥੇ ਵਾਪਰ ਰਹੀ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਬਹੁਤ ਸਾਰੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੀ ਜਿੱਥੇ ਸਰਕਾਰ ਵੱਲੋਂ ਜਗ੍ਹਾ-ਜਗ੍ਹਾ ਤੇ ਕੈਮਰੇ ਲਗਾਏ ਜਾਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਅਤੇ ਕੈਮਰੇ ਲਗਾਏ ਜਾ ਚੁੱਕੇ ਹਨ ਜਿਸ ਸਦਕਾ ਅਜਿਹੀਆਂ ਘਟਨਾਵਾਂ ਨੂੰ ਕੈਦ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਜਾ ਸਕੇ। ਇਸ ਸਭ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾਂਦਾ ਹੈ ਜਿੱਥੇ ਵਾਪਰਨ ਵਾਲੇ ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਪਰਿਵਾਰਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਜਿਸ ਕਾਰਨ ਕਈ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਸਮਾਜ ਉਪਰ ਗਹਿਰਾ ਅਸਰ ਪਾ ਰਹੀਆਂ ਹਨ।
img class=”alignnone size-full wp-image-47401″ src=”https://jagattmasha.com/wp-content/uploads/2021/07/india-marriage-love-couple-hands-wedding-tradition-hindu-romantic.jpg” alt=”” width=”880″ height=”582″ />
ਹੁਣ ਪੰਜਾਬ ਵਿਚ ਅਗਲੇ ਹਫਤੇ ਇੱਥੇ ਪੁੱਤ ਦਾ ਵਿਆਹ ਰੱਖਿਆ ਹੋਇਆ ਸੀ ਤੇ ਘਰ ਵਿਚ ਅਜਿਹਾ ਕਾਂਡ ਹੋਇਆ ਹੈ ਕੇ ਸਭ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਲਵੰਡੀ ਭਾਈ ਦੇ ਵਾਰਡ ਨੰਬਰ 1,ਨਵੀਂ ਆਬਾਦੀ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਇਕ ਵਿਆਹ ਵਾਲੇ ਘਰ ਨੂੰ ਉਸ ਸਮੇਂ ਆਪਣੀ ਚੋਰੀ ਦਾ ਸ਼ਿਕਾਰ ਬਣਾ ਲਿਆ ਗਿਆ ਜਦੋਂ ਸਾਰਾ ਪਰਿਵਾਰ ਹੀ ਮੋਗੇ ਗਿਆ ਹੋਇਆ ਸੀ। ਘਰ ਵਿੱਚ ਜਿੱਥੇ ਪਰਿਵਾਰ ਦੇ ਬੇਟੇ ਦਾ 5 ਫਰਵਰੀ ਨੂੰ ਵਿਆਹ ਤੈਅ ਕੀਤਾ ਗਿਆ ਸੀ ਅਤੇ ਉਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਦੀ ਖਰੀਦਾਰੀ ਵਾਸਤੇ ਪਰਿਵਾਰ ਗਿਆ ਹੋਇਆ ਸੀ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਨੋਦ ਕੁਮਾਰ ਪੁੱਤਰ ਹਰੀਚੰਦ ਨੇ ਦੱਸਿਆ ਹੈ ਕਿ ਜਿਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਘਰ ਵਾਪਸ ਪਰਤੇ ਤਾਂ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ,ਕਿਉਂਕਿ ਘਰ ਦੇ ਕਮਰਿਆਂ ਦੇ ਜਿੰਦਰੇ ਤੋੜੇ ਹੋਏ ਸਨ ਅਤੇ ਘਰ ਵਿੱਚ ਸਾਰੀਆਂ ਅਲਮਾਰੀਆਂ ਦਾ ਸਾਮਾਨ ਖਿਲਰਿਆ ਹੋਇਆ ਸੀ।

ਜਿੱਥੇ ਚੋਰ ਘਰ ਵਿਚ ਪਏ ਹੋਏ 90 ਹਜ਼ਾਰ ਰੁਪਏ ਦੀ ਨਕਦੀ ਲੈ ਗਏ ਹਨ ਉਥੇ ਹੀ 8 ਤੋਲੇ ਸੋਨਾ ਚੋਰੀ ਕੀਤਾ ਗਿਆ ਹੈ ਜਿਸ ਵਿੱਚ ਦੋ ਮੁੰਦਰੀਆ ਅਤੇ 2 ਕੜੇ ਵੀ ਸ਼ਾਮਲ ਹਨ। ਉੱਥੇ ਹੀ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਦਾ ਸਮਾਨ ਵਾਪਸ ਕਰਾਏ ਜਾਣ ਅਤੇ ਚੋਰ ਨੂੰ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।