BREAKING NEWS
Search

ਪੰਜਾਬ: ਪੀਜ਼ਾ ਲੈਣ ਗਏ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਮੌਤ ਨੇ ਅਚਾਨਕ ਏਦਾਂ ਆ ਘੇਰਿਆ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਸਾਹਮਣੇ ਆਉਣ ਵਾਲੇ ਦਰਦਨਾਕ ਹਾਦਸਿਆਂ ਨੇ ਜਿੱਥੇ ਬਹੁਤ ਸਾਰੇ ਪਰਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਕਈ ਲੋਕਾਂ ਦੇ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਵਾਪਰਨ ਵਾਲੇ ਅਜਿਹੇ ਭਿਆਨਕ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਪਰਵਾਰਾਂ ਦੇ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉੱਥੇ ਹੀ ਅਜਿਹੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਿੰਨਾਂ ਲਈ ਜ਼ਿੰਦਗੀ ਬਸਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਪੀਜ਼ਾ ਲੈਣ ਗਏ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਮੌਤ ਨੇ ਅਚਾਨਕ ਏਦਾਂ ਆ ਘੇਰਿਆ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਸ਼ਾਹੀ ਸ਼ਹਿਰ ਕਪੂਰਥਲਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋਣ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੱਸ ਦੇਈਏ ਕਿ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੇਰ ਰਾਤ ਇਕ ਨੌਜਵਾਨ ਰਾਗਵ ਬਹਿਲ ਪੁੱਤਰ ਮਨੋਜ ਬਹਿਲ ਆਪਣੇ ਘਰ ਤੋਂ ਪੀਜ਼ਾ ਲੈਣ ਵਾਸਤੇ ਗਿਆ ਸੀ।

ਜਿਸ ਸਮੇਂ ਇਹ ਨੌਜਵਾਨ ਦੀ ਜਾਨ ਲੈ ਕੇ ਆਪਣੇ ਘਰ ਲਈ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਆਉਂਦੇ ਹੋਏ, ਇਹ ਦਰਦਨਾਕ ਹਾਦਸਾ ਵਾਪਰ ਗਿਆ। ਜਦੋਂ ਦੇਰ ਰਾਤ ਇਹ ਨੌਜਵਾਨ ਕਪੂਰਥਲਾ ਜਲੰਧਰ ਰੋਡ ਤੇ ਪਹੁੰਚਿਆ ਤਾਂ ਉਸ ਸਮੇ ਹੀ ਇਸ ਨੌਜਵਾਨ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਸ ਨੌਜਵਾਨ ਦੀ ਕਾਰ ਬੇਕਾਬੂ ਹੋ ਗਈ ਅਤੇ ਤੇਜ਼ ਰਫਤਾਰ ਦੇ ਚੱਲਦਿਆਂ ਹੋਇਆ ਪਲਟ ਗਈ ਅਤੇ ਪਲਟੀ ਖਾਣ ਤੋਂ ਬਾਅਦ ਇਸ ਨੌਜਵਾਨ ਦੀ ਕਾਰ ਇਕ ਕੰਧ ਨਾਲ ਟਕਰਾ ਗਈ।

ਇਸ ਹਾਦਸੇ ਦੌਰਾਨ ਨੌਜਵਾਨ ਜਿੱਥੇ ਗੰਭੀਰ ਜ਼ਖਮੀ ਹੋ ਗਿਆ ਉਥੇ ਹੀ ਲੋਕਾਂ ਵੱਲੋਂ ਉਸ ਨੂੰ ਤੁਰੰਤ ਨਜ਼ਦੀਕ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਰਸਤੇ ਵਿੱਚ ਹੀ ਇਸ ਨੌਜਵਾਨ ਦੀ ਮੌਤ ਹੋ ਗਈ। ਮਾਪਿਆਂ ਦੇ ਇਕਲੌਤੇ ਪੁੱਤਰ ਦੀ ਇਸ ਤਰਾਂ ਦਰਦਨਾਕ ਮੌਤ ਹੋਣ ਨਾਲ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।