ਲੁਧਿਆਣਾ ਦੇ ਗਿੱਲ ਪਿੰਡ ਨਜ਼ਦੀਕ ਬਚਿੱਤਰ ਨਗਰ ਇਲਾਕੇ ਚ 12 ਸਾਲਾਂ ਲੜਕੀ ਨੂੰ ਉਸਦੇ ਪਿਤਾ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਪਿਤਾ ਆਪਣੀ ਬੱਚੀ ਤੇ ਸ਼ੱਕ ਕਰਦਾ ਸੀ ਅਤੇ ਪਰਿਵਾਰ ਵਿੱਚ ਚਾਰ ਬੱਚੇ ਨੇ ਇੱਕ ਲੜਕੀ ਦੀ ਮੈਰਿਜ ਹੋ ਚੁੱਕੀ ਹੈ ਅਤੇ ਪਿਤਾ ਵੱਲੋਂ ਚੁਣੀ ਨਾਲ ਗਲਾਕੋਟ ਕੇ ਆਪਣੀ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਧਰ ਪੁਲਿਸ ਨੇ ਪੀੜਿਤ ਮਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਆਰੋਪੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਥਾਣਾ ਸਦਰ ਪੁਲਿਸ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਆਰੋਪੀ ਪਿਤਾ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਡੁੰਗਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।