ਪੰਜਾਬ : ਪਰਿਵਾਰ ਗਿਆ ਹੋਇਆ ਸੀ ਵਿਆਹ ਸਮਾਗਮ ਚ , ਪਿੱਛੋਂ ਘਰ ਆਏ ਵਾਪਿਸ ਤਾਂ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਤੇ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਵੱਡੀ ਗਿਣਤੀ ਦੇ ਵਿੱਚ ਲੋਕ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜਦੇ ਹਨ l ਸਾਰੇ ਨੱਚ ਟੱਪ ਕੇ ਇਸ ਵਿਆਸ ਸਮਾਗਮ ਦੀਆਂ ਖੁਸ਼ੀਆਂ ਦਾ ਅਨੰਦ ਮਾਣਦੇ ਹਨ l ਪਰ ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਦੱਸਾਂਗੇ ਜਿੱਥੇ ਪੂਰੇ ਦਾ ਪੂਰਾ ਪਰਿਵਾਰ ਇੱਕ ਵਿਆਹ ਸਮਾਗਮ ਦੇ ਵਿੱਚ ਗਿਆ ਹੋਇਆ ਸੀ ਤੇ ਪਿੱਛੋਂ ਜਦੋਂ ਵਿਆਹ ਤੋਂ ਬਾਅਦ ਇਹ ਪਰਿਵਾਰ ਘਰ ਵਾਪਸ ਆਇਆ ਤਾਂ ਸਭ ਉੱਡ ਗਏ l ਇਹ ਹੈਰਾਨ ਕਰਨ ਵਾਲਾ ਮਾਮਲਾ ਪੰਜਾਬ ਦੇ ਜਿਲ੍ਹਾ ਨਾਭਾ ਤੋਂ ਸਾਹਮਣੇ ਆਇਆ, ਜਿੱਥੇ ਨਾਭਾ ਦੇ ਕਰਤਾਰਪੁਰਾ ਮੁਹੱਲਾ ਵਿਖੇ 2 ਮੋਟਰਸਾਈਕਲਾਂ ‘ਤੇ ਸਵਾਰ 4 ਚੋਰਾਂ ਵੱਲੋਂ ਅਜਿਹਾ ਕਾਂਡ ਕਰ ਦਿੱਤਾ ਗਿਆ ਕਿ ਜਿਸ ਦੀ ਚਰਚਾ, ਪੂਰੇ ਇਲਾਕੇ ਭਰ ਵਿੱਚ ਛਿੜੀ ਹੋਈ ਹੈ। ਦਰਅਸਲ ਇਹ ਚੋਰ ਘਰ ਦਾ ਜਿੰਦਰਾ ਤੋੜ ਕੇ ਬੇਖੌਫ਼ ਘਰ ‘ਚ ਦਾਖਲ ਹੋ ਗਏ l

ਦਾਖਲ ਹੋਣ ਤੋਂ ਬਾਅਦ ਇਨ੍ਹਾਂ ਚੋਰਾਂ ਦੇ ਵਲੋਂ 8 ਤੋਲੇ ਸੋਨਾ ਤੇ 2 ਲੱਖ ਦੀ ਨਕਦੀ ‘ਤੇ ਹੱਥ ਸਾਫ਼ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕੀਤਾ ਗਿਆ ਹੈ l ਪਰ ਇਹ ਸਾਰੀ ਘਟਨਾ ਨਾਲ ਦੇ ਘਰ ‘ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਵੀਡਿਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹਨ੍ਹਾਂ ਚੋਰਾਂ ਨੇ ਕਰੀਬ 20 ਮਿੰਟਾਂ ਦੇ ਅੰਦਰ ਇਸ ਘਟਨਾ ਨੂੰ ਅੰਜਾਮ ਦਿੱਤਾ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਪਰਿਵਾਰਕ ਮੈਂਬਰ ਵਿਆਹ ਸਮਾਗਮ ਵਿੱਚ ਬਾਹਰ ਗਏ ਹੋਏ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਥੇ ਇਸ ਮੌਕੇ ਘਰ ਦੇ ਮਾਲਕ ਨਰੇਸ਼ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਅਸੀਂ ਪਟਿਆਲਾ ਵਿਖੇ ਵਿਆਹ ਸਮਾਗਮ ਵਿੱਚ ਗਏ ਹੋਏ ਸੀ। ਜਦੋਂ ਘਰਦਿਆਂ ਦੇ ਗਹਿਣੇ ਤੇ ਨਕਦੀ ਲੈਣ ਲਈ ਘਰ ਪਹੁੰਚਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ, ਜਿਸ ਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਘਰ ‘ਚ 8 ਤੋਲੇ ਸੋਨਾ ਅਤੇ 2 ਲੱਖ ਦੀ ਨਕਦੀ ਪਈ ਸੀ, ਜਿਸ ‘ਤੇ ਚੋਰ ਹੱਥ ਸਾਫ਼ ਕਰ ਗਏ ਸਨ।

ਜਿਸਤੋਂ ਬਾਅਦ ਹੁਣ ਇਹ ਪਰਿਵਾਰ ਮੰਗ ਕਰਦਾ ਪਿਆ ਹੈ ਕਿ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਕਿਸੇ ਨਾਲ ਅਜਿਹੀ ਘਟਨਾ ਨਾ ਵਾਪਰੇ। ਉੱਥੇ ਹੀ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ, ਤੇ ਸੀਸੀਟੀਵੀ ਫੂਟੇਜ ਦੇ ਅਧਾਰ ਤੇ ਅੱਗੇ ਦੀ ਕਾਰਵਾਈ ਕੀਤੀ।