ਪੰਜਾਬ : ਪਰਿਵਾਰ ਅਜੇ ਪਿਤਾ ਦੀ ਮੌਤ ਦੇ ਦੁੱਖ ਤੋਂ ਨਹੀਂ ਸੀ ਉਭਰਿਆ , ਭੋਗ ਵਾਲੇ ਦਿਨ ਹੋਈ ਪੁੱਤ ਦੀ ਮੌਤ

1980

ਆਈ ਤਾਜਾ ਵੱਡੀ ਖਬਰ 

ਬੱਚਿਆਂ ਦੀ ਜ਼ਿੰਦਗੀ ਵਿੱਚ ਉਨਾਂ ਦੇ ਮਾਪਿਆਂ ਦੀ ਇੱਕ ਵੱਖਰੀ ਥਾਂ ਹੁੰਦੀ ਹੈ, ਇਨਸਾਨ ਉਮਰ ਦੇ ਕਿਸੇ ਵੀ ਪੜਾਅ ਤੇ ਪਹੁੰਚ ਜਾਵੇ, ਪਰ ਉਸ ਨੂੰ ਹਮੇਸ਼ਾ ਆਪਣੇ ਮਾਪਿਆਂ ਦੀ ਜਰੂਰਤ ਹੁੰਦੀ ਹੀ ਹੈ l ਇਸ ਦੁਨੀਆਂ ਦੀ ਰੀਤ ਹੈ ਕਿ ਜੋ ਸ਼ਖਸ ਇਸ ਦੁਨੀਆਂ ਤੇ ਪੈਦਾ ਹੋਇਆ ਹੈ ਉਸਨੇ ਇੱਕ ਨਾ ਇੱਕ ਦਿਨ ਜਰੂਰ ਇਸ ਧਰਤੀ ਤੋਂ ਚਲਿਆ ਜਾਣਾ ਹੈ, ਪਰ ਕਿਸੇ ਇਨਸਾਨ ਦੇ ਜਾਣ ਦੇ ਨਾਲ ਸਭ ਤੋਂ ਵੱਡਾ ਘਾਟਾ ਉਸ ਇਨਸਾਨ ਦੇ ਬੱਚਿਆਂ ਨੂੰ ਹੁੰਦਾ ਹੈ l ਕਈ ਵਾਰ ਬੱਚਿਆਂ ਦੇ ਲਈ ਇਸ ਔਖੀ ਘੜੀ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ l ਇਸੇ ਵਿਚਾਲੇ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਪਰਿਵਾਰ ਵਿੱਚ ਪਿਤਾ ਦੀ ਮੌਤ ਕਾਰਨ ਇੱਕ ਪੁੱਤ ਇੰਨਾ ਜਿਆਦਾ ਪਰੇਸ਼ਾਨ ਸੀ ਕਿ ਪਿਤਾ ਦੇ ਭੋਗ ਵਾਲੇ ਦਿਨ ਪੁੱਤ ਦੀ ਮੌਤ ਹੋ ਗਈ l ਜਿਸ ਕਾਰਨ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ l

ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਦੇ ਪਿੰਡ ਔਜਲਾ ਦੇ ਵਾਸੀ ਮਹਿੰਦਰ ਸਿੰਘ ਦੀ ਮੌਤ ਤੋਂ ਅਜੇ ਪਰਿਵਾਰ ਉੱਭਰਿਆ ਨਹੀਂ ਸੀ ਕਿ ਉਸਦੀ ਅੰਤਿਮ ਅਰਦਾਸ ‘ਤੇ ਇੱਕ ਅਜਿਹੀ ਭੈੜੀ ਘਟਨਾ ਵਾਪਰੀ ਕਿ ਪੂਰਾ ਪਰਿਵਾਰ ਦੁੱਖਾਂ ਦੇ ਘੇਰੇ ਵਿੱਚ ਆ ਗਿਆ l ਦੱਸਦਿਆ ਕਿ ਅੱਜ ਹੀ ਨੌਜਵਾਨ ਪੁੱਤ ਸੰਜੀਵ ਕੁਮਾਰ ਉਮਰ 37 ਸਾਲਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਹੁਣ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਥੇ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਨੇੜਲੇ ਪਿੰਡ ਕੱਚਾ ਮਾਛੀਵਾੜਾ ਵਿਖੇ ਆਪਣੀ ਭੈਣ ਕੋਲ ਰਹਿੰਦਾ ਸੀ ਤੇ ਕੰਬਾਇਨਾਂ ਚਲਾਉਣ ਦਾ ਕੰਮ ਕਰਦਾ ਸੀ।

ਕੁਝ ਦਿਨ ਪਹਿਲਾਂ ਸੰਜੀਵ ਕੁਮਾਰ ਦੇ ਪਿਤਾ ਮਹਿੰਦਰ ਸਿੰਘ ਦੀ ਮੌਤ ਹੋ ਗਈ, ਪੁੱਤਰ ਆਪਣੇ ਪਿਓ ਦੀ ਮੌਤ ਕਾਰਨ ਬਹੁਤ ਜਿਆਦਾ ਪਰੇਸ਼ਾਨ ਸੀ ਤੇ ਅੱਜ ਅੱਜ ਪਿੰਡ ਔਜਲਾ ਵਿਖੇ ਪਿਓ ਦੀ ਅੰਤਿਮ ਅਰਦਾਸ ਰੱਖੀ ਹੋਈ ਸੀ। ਸੰਜੀਵ ਅੱਜ ਤੜਕੇ ਆਪਣੀ ਭੈਣ ਦੇ ਪਿੰਡ ਕੱਚਾ ਮਾਛੀਵਾੜਾ ਤੋਂ ਆਪਣੇ ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਔਜਲਾ ਪਿੰਡ ਲਈ ਰਵਾਨਾ ਹੋਇਆ।

ਤੜਕੇ ਕਰੀਬ 2 ਵਜੇ ਰਾਹੋਂ ਰੋਡ ’ਤੇ ਪਿੰਡ ਉਧੋਵਾਲ ਨੇੜੇ ਅਣਪਛਾਤੇ ਵਾਹਨ ਨੇ ਉਸਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਜਾ ਗਿਰਿਆ ਅਤੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।