BREAKING NEWS
Search

ਪੰਜਾਬ : ਪਤਨੀ ਨੂੰ ਭਜਾਉਣ ਦੇ ਬਦਲੇ ਨੇ ਕਰਵਾ ਦਿੱਤਾ ਖੂਨੀ ਕਾਂਡ , ਪਿਓ ਤੇ ਪੁੱਤ ਨੇ ਦੋਸ਼ੀ ਦੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਹਾਲਾਤਾਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਦਿਨ ਦਿਹਾੜੇ ਚੋਰੀ, ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਵਾਪਰਦੀਆਂ ਪਈਆਂ ਹਨ। ਜਿਸ ਕਰਕੇ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਇਸੇ ਵਿਚਾਲੇ ਇੱਕ ਹੋਰ ਦਰਦਨਾਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪਤਨੀ ਨੂੰ ਭਜਾਉਣ ਦੇ ਬਦਲੇ ਕਰਵਾ ਦਿੱਤਾ ਗਿਆ ਖੂਨੀ ਕਾਂਡ। ਜੀ ਹਾਂ ਇਹ ਰੂਹ ਕੰਬਾਊ ਮਾਮਲਾ ਮਲੋਟ ਤੋਂ ਸਾਹਮਣੇ ਆਇਆ, ਜਿੱਥੇ ਪਿੰਡ ਖੇਮਾ ਖੇੜਾ ਦੇ ਇਕ ਵਿਅਕਤੀ ਨੇ ਆਪਣੇ 14 ਸਾਲ ਦੇ ਲੜਕੇ ਨਾਲ ਮਿਲ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਉੱਥੇ ਹੀ ਇਸ ਘਟਨਾ ਨੂੰ ਲੈ ਕੇ ਪਤਾ ਚੱਲਿਆ ਹੈ ਕਿ ਮ੍ਰਿਤਕ ਦਾ ਪੁੱਤਰ ਦੋਸ਼ੀ ਦੀ ਪਤਨੀ ਨੂੰ ਭਜਾ ਕੇ ਲੈ ਗਿਆ ਸੀ, ਜਿਸ ਕਾਰਨ ਇਹ ਵਿਅਕਤੀ ਕਾਫੀ ਗੁੱਸੇ ਵਿੱਚ ਸੀ l ਇਹ ਗੁੱਸਾ ਉਸਨੇ ਦਿਲ ਵਿਚ ਰੱਖਿਆ ਤੇ ਅੰਤ ਇਹ ਕਾਂਡ ਕਰ ਦਿੱਤਾ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਡੇਢ ਸਾਲ ਪਹਿਲਾਂ ਕੁਲਦੀਪ ਸਿੰਘ ਦੀ ਪਤਨੀ ਨੂੰ ਭਜਾ ਕੇ ਆਪਣੇ ਨਾਲ ਲੈ ਗਿਆ ਸੀ, ਉਕਤ ਔਰਤ ਰਿਸ਼ਤੇ ‘ਚੋਂ ਕੁਲਵਿੰਦਰ ਸਿੰਘ ਦੀ ਮਾਮੀ ਲੱਗਦੀ ਸੀ, ਦੋਵਾਂ ਦੇ ਵਿੱਚ ਪ੍ਰੇਮ ਸੰਬੰਧ ਸਨ ।

ਦੂਜੇ ਪਾਸੇ ਕੁਲਦੀਪ ਸਿੰਘ ਲਹੌਰੀ ਹੁਣ ਆਪਣੀ 15 ਸਾਲ ਦੀ ਲੜਕੀ ਅਤੇ 14 ਸਾਲ ਦੇ ਲੜਕੇ ਨਾਲ ਰਹਿ ਰਿਹਾ ਸੀ। ਕਰੀਬ ਡੇਢ ਸਾਲ ਪਿੱਛੋਂ ਉਕਤ ਔਰਤ ਦੇ ਕੁੱਖੋਂ ਇਕ ਬੱਚੇ ਨੇ ਵੀ ਜਨਮ ਲਿਆ ਸੀ। ਜਿਸ ਨੂੰ ਲੈ ਕੇ ਕੁਲਦੀਪ ਸਿੰਘ ਅੰਦਰ ਗੁੱਸੇ ’ਤੇ ਬਦਲੇ ਦੀ ਜਵਾਲਾ ਹੋਰ ਭੜਕ ਪਈ।

ਜਿਸ ਤੋਂ ਬਾਅਦ ਉਸ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਪਣੇ 14 ਸਾਲਾਂ ਬੱਚੇ ਦੇ ਨਾਲ ਮਿਲ ਕੇ, ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਸੂਚਨਾ ਦੇ ਦਿੱਤੀ ਗਈ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਇਕ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈl