ਪੰਜਾਬ : – ਧੀ ਨੂੰ ਪ੍ਰੇਸ਼ਾਨ ਕਰਦੇ ਸੀ ਜਵਾਈ ਤੇ ਸਹੁਰੇ , ਦੁਖੀ ਔਰਤ ਨੇ ਟਰੇਨ ਅੱਗੇ ਆ ਚੁੱਕਿਆ ਖੌਫਨਾਕ ਕਦਮ

547

ਆਈ ਤਾਜਾ ਵੱਡੀ ਖਬਰ 

ਮਾਪੇ ਬੜੇ ਚਾਵਾਂ ਦੇ ਨਾਲ ਧੀਆਂ ਨੂੰ ਵਿਆਹੁਦੇ ਹਨ ਤਾਂ ਜੋ ਉਹ ਅੱਗੇ ਆਪਣੇ ਸਹੁਰੇ ਘਰ ਜਾ ਕੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਮਾਨਣ ਸਕਣ l ਪਰ ਜਦੋਂ ਅੱਗੋਂ ਸੋਹਰਾ ਪਰਿਵਾਰ ਚੰਗਾ ਨਹੀਂ ਮਿਲਦਾ ਤਾਂ ਕੁੜੀ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ l ਜਿਸ ਦਾ ਖਮਿਆਜ਼ਾ ਉਸ ਨੂੰ ਤੇ ਉਸਦੇ ਪੇਕੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ l ਕਈ ਵਾਰ ਅਜਿਹੀ ਸਥਿਤੀ ਦੇ ਵਿੱਚ ਕੁੜੀਆਂ ਨੂੰ ਇਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਖੌਫਨਾਕ ਕਦਮ ਵੀ ਚੁੱਕ ਲੈਂਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ, ਇਸ ਸਭ ਦੇ ਵਿੱਚ ਕੁੜੀ ਦਾ ਘਰਵਾਲਾ ਵੀ ਮਿਲਿਆ ਹੋਇਆ ਸੀ l

ਜਿਸ ਤੋਂ ਤੰਗ ਆ ਕੇ ਕੁੜੀ ਵੱਲੋਂ ਇੱਕ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ l ਜਿਸ ਕਾਰਨ ਹੁਣ ਉਸ ਦਾ ਪੇਕਾ ਪਰਿਵਾਰ ਰੋ ਰੋ ਕੇ ਇਨਸਾਫ ਦੀ ਮੰਗ ਕਰਦਾ ਪਿਆ ਹੈ। ਮਾਮਲਾ ਟਾਂਡਾ ਉੜਮੁੜ ਤੋਂ ਸਾਹਮਣੇ ਆਇਆ l ਜਿੱਥੇ ਇੱਕ ਪਿੰਡ ਖੱਖ ਰੇਲਵੇ ਫਾਟਕ ਨਜ਼ਦੀਕ 26 ਮਈ ਦੀ ਰਾਤ ਨੂੰ ਰੇਲਗੱਡੀ ਥੱਲੇ ਆ ਕੇ ਇਕ ਔਰਤ ਦੀ ਮੌਤ ਹੋ ਗਈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਔਰਤ ਨੇ ਆਪਣੀ ਜਾਨ ਆਪਣੇ ਜ
ਵਾਈ, ਕੁੜਮ -ਕੁੜਮਣੀ ਅਤੇ ਇਕ ਹੋਰ ਔਰਤ ਤੋਂ ਤੰਗ-ਪਰੇਸ਼ਾਨ ਹੋ ਕੇ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਸਹੁਰੇ ਪਰਿਵਾਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕੀ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ ਅੱਜ ਔਰਤਾਂ ਨੇ ਚੰਨ ਤੱਕ ਪਹੁੰਚ ਕਰ ਲਈ ਹੈ, ਪਰ ਦੂਜੇ ਪਾਸੇ ਸਾਡੇ ਸਮਾਜ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਮਾੜੀ ਮਾਨਸਿਕਤਾ ਦਾ ਸ਼ਿਕਾਰ ਹਨ ਤੇ ਆਪਣੇ ਘਰ ਵਿਆਹ ਕੇ ਲਿਆਂਦੀਆਂ ਕੁੜੀਆਂ ਨੂੰ ਇਸ ਕਦਰ ਪਰੇਸ਼ਾਨ ਕਰਦੇ ਹਨ, ਜਿਸ ਕਾਰਨ ਉਹ ਅਜਿਹੇ ਖੌਫਨਾਕ ਕਦਮ ਚੁੱਕ ਲੈਂਦੀਆਂ ਹਨ l ਜਿਸ ਦਾ ਖਮਿਆਜਾ ਪਿੱਛੇ ਰਹਿੰਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ l