ਪੰਜਾਬ : ਧੀ ਦੀ ਡੋਲੀ ਉੱਠਣ ਮਗਰੋਂ ਉਠੀ ਪਿਤਾ ਦੀ ਅਰਥੀ, ਖੁਸ਼ੀਆਂ ਬਦਲੀਆਂ ਮਾਤਮ ਚ

1952

ਆਈ ਤਾਜਾ ਵੱਡੀ ਖਬਰ 

ਇੱਕ ਬਾਪ ਨੂੰ ਧੀ ਦੇ ਵਿਆਹ ਦਾ ਬਹੁਤ ਜਿਆਦਾ ਚਾਅ ਹੁੰਦਾ ਹੈ l ਬਾਪ ਕਈ ਸਾਲਾਂ ਤੋਂ ਆਪਣੀ ਧੀ ਲਈ ਪਾਈ ਪਾਈ ਜੋੜ ਕੇ ਉਸ ਦਾ ਵਿਆਹ ਕਰਦਾ ਹੈ l ਇੱਕ ਪਿਓ ਨੂੰ ਜਿੰਨੀ ਆਪਣੇ ਧੀ ਦੇ ਵਿਆਹ ਦੀ ਖੁਸ਼ੀ ਹੁੰਦੀ ਹੈ ਉਸਨੂੰ ਕਦੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ l ਪਰ ਇੱਕ ਘਰ ਦੇ ਵਿੱਚ ਧੀ ਦੀ ਡੋਲੀ ਉੱਠਣ ਤੋਂ ਪਹਿਲਾਂ ਹੀ ਪਿਓ ਨਾਲ ਅਜਿਹਾ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਵਿਆਹ ਦਾ ਮਾਹੌਲ ਮਾਤਮ ਦੇ ਵਿੱਚ ਤਬਦੀਲ ਹੋ ਗਿਆ l ਇਹ ਰੂਹ ਕੰਬਾਊ ਮਾਮਲਾ ਪੰਜਾਬ ਦੇ ਜ਼ਿਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ‘ਚ ਬਦਲ ਗਈਆਂ, ਜਦੋਂ ਧੀ ਦੇ ਵਿਆਹ ਲਈ ਬਰਾਤ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਪਿਓ ਦੀ ਮੌਤ ਹੋ ਗਈ l

ਜਿਸ ਤੋਂ ਬਾਅਦ ਵਿਆਹ ‘ਚ ਚੀਕ ਚਿਹਾੜਾ ਪੈ ਗਿਆ ਤੇ ਮਿੰਟਾਂ ਦੇ ਵਿੱਚ ਹੀ ਖੁਸ਼ੀ ਦਾ ਮਾਹੌਲ ਮਾਤਮ ਵਾਲਾ ਹੋ ਗਿਆ । ਜਿਸ ਤੋਂ ਬਾਅਦ ਦੁਪਹਿਰ ਬਾਅਦ ਫਰੀਦਕੋਟ ਦੇ ਰਾਮ ਬਾਗ ‘ਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਘਟਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਲਈ ਜਿੰਨਾ ਸਦਮੇ ਵਾਲੀ ਸੀ, ਓਨਾ ਹੀ ਆਮ ਲੋਕਾਂ ਲਈ ਵੀ ਘੱਟ ਨਹੀਂ ਸੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਦੌੜ ਉੱਠੀ ਹੈ ਤੇ ਲੋਕਾਂ ਦੀ ਹਮਦਰਦੀ ਪੀੜਤ ਪਰਿਵਾਰ ਪ੍ਰਤੀ ਨਜ਼ਰ ਆ ਰਹੀ ਹੈ ।

ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਪੀੜਤ ਪਰਿਵਾਰ ਨੂੰ ਧੀ ਦੇ ਵਿਆਹ ‘ਤੇ ਵਧਾਈ ਦੇਣ ਜਾਂ ਪਿਤਾ ਦੀ ਮੌਤ ‘ਤੇ ਦੁੱਖ ਪ੍ਰਗਟ ਕਰਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਆਹ ਦਾ ਮਾਹੌਲ ਖੁਸ਼ੀਆਂ ਭਰਿਆ ਸੀ ਤਾਂ ਸਭ ਲੋਕ ਨੱਚਦੇ ਗਾ ਰਹੇ ਸਨ, ਚਾਰੇ ਪਾਸੇ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਸੀ ਕਿ ਇਸੇ ਦੌਰਾਨ ਵਿਆਹ ਵਾਲੀ ਕੁੜੀ ਦੇ ਪਿਓ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਗਈl

ਜਿਸ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਭੈਣ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ, ਅਜਿਹੇ ‘ਚ ਆਉਣ ਵਾਲੀ ਬਰਾਤ ਨੂੰ ਰੋਕਣਾ ਠੀਕ ਨਹੀਂ ਹੁੰਦਾ। ਇਸ ਤੋਂ ਬਾਅਦ ਭੈਣ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਇਸ ਪਰਿਵਾਰ ਦੇ ਵਿੱਚ ਕੁਝ ਦਿਨ ਪਹਿਲਾਂ ਖੁਸ਼ੀਆਂ ਦਾ ਮਾਹੌਲ ਸੀ ਪਰ ਹੁਣ ਮਾਤਮ ਦਾ ਮਾਹੌਲ ਛਾ ਚੁੱਕਿਆ ਹੈ, ਵਿਆਹ ਵਾਲੀ ਕੁੜੀ ਸਮੇਤ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।