ਪੰਜਾਬ ਦੇ ਸਕੂਲਾਂ ਚ ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਬਾਰੇ ਆਈ ਇਹ ਤਾਜਾ ਵੱਡੀ ਖਬਰ , ਬਚਿਆਂ ਚ ਛਾਈ ਖੁਸ਼ੀ

ਆਈ ਇਹ ਤਾਜਾ ਵੱਡੀ ਖਬਰ , ਬਚਿਆਂ ਚ ਛਾਈ ਖੁਸ਼ੀ

ਬੱਚਿਆਂ ਦਾ ਸੁਨਹਿਰੀ ਭਵਿੱਖ ਇਸ ਵਾਰ ਥੋੜ੍ਹਾ ਜਿਹਾ ਧੁੰਦਲਾ ਜਾਪਦਾ ਹੈ। ਕੋਰੋਨਾ ਦੀ ਬਿਮਾਰੀ ਨੇ ਇਸ ਸਾਲ ਪੂਰੇ ਸੰਸਾਰ ਉੱਪਰ ਆਪਣਾ ਕਬਜ਼ਾ ਜਮਾਇਆ ਜਿਸ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ। ਇਸ ਨਾਲ ਜਿੱਥੇ ਦੇਸ਼ ਦੀ ਮਾਲੀ ਹਾਲਤ ਉੱਪਰ ਬੁਰਾ ਪ੍ਰਭਾਵ ਪਿਆ ਉੱਥੇ ਹੀ ਦੇਸ਼ ਦਾ ਭਵਿੱਖ ਆਖੇ ਜਾਣ ਵਾਲੇ ਬੱਚਿਆਂ ਦੀ ਪੜਾਈ ਉਪਰ ਵੀ ਇਸਦਾ ਮਾਰੂ ਅਸਰ ਰਿਹਾ।

ਜਿਸ ਦੇ ਚੱਲਦਿਆਂ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਆਨ ਲਾਈਨ ਕਲਾਸਾਂ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਪ੍ਰੀਖਿਆ ਫੀਸ ਅਤੇ ਫਾਰਮ ਜਮ੍ਹਾਂ ਕਰਵਾਉਣ ਦੇ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਜੇ ਆਰ ਮਹਿਰੋਕ ਨੇ ਦੱਸਿਆ ਕਿ ਸਾਲ 2021 ਵਿੱਚ ਹੋਣ ਜਾ ਰਹੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਦੇ ਲਈ 800 ਰੁਪਏ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਦੇ ਲਈ 1,200 ਰੁਪਏ ਪ੍ਰਤੀ ਵਿਦਿਆਰਥੀ ਫੀਸ ਨਿਸ਼ਚਿਤ ਕੀਤੀ ਗਈ ਹੈ।

ਪ੍ਰਯੋਗੀ ਅਤੇ ਵਾਧੂ ਵਿਸ਼ਿਆਂ ਦੇ ਲਈ ਦਸਵੀਂ ਦੇ ਵਿਦਿਆਰਥੀਆਂ ਕੋਲੋਂ ਕ੍ਰਮਵਾਰ 100 ਰੁਪਏ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫੀਸ ਭਰਨੀ ਪਵੇਗੀ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਪ੍ਰਯੋਗੀ ਅਤੇ ਵਾਧੂ ਵਿਸ਼ਿਆਂ ਦੀ ਫੀਸ ਕ੍ਰਮਵਾਰ 150 ਰੁਪਏ ਅਤੇ 350 ਰੁਪਏ ਪ੍ਰਤੀ ਵਿਸ਼ਾ ਨਿਰਧਾਰਿਤ ਕੀਤੀ ਗਈ ਹੈ।‌ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਵਾਸਤੇ ਬਿਨਾਂ ਲੇਟ ਫੀਸ ਫਾਰਮ ਭਰਨ ਦੀ ਤਾਰੀਖ 1 ਦਸੰਬਰ ਅਤੇ ਬੈਂਕ ਵਿੱਚ ਚਲਾਨ ਜਨਰੇਟ ਕਰਾਉਣ ਲਈ 10 ਦਸੰਬਰ ਰੱਖੀ ਗਈ ਹੈ।

ਇਸ ਤੋਂ ਬਾਅਦ ਦੋਹਾਂ ਸ਼੍ਰੇਣੀਆਂ ਲਈ ਵਿਦਿਆਰਥੀ ਲੇਟ ਫੀਸ ਨਾਲ ਆਪਣੇ ਫਾਰਮ ਜਮਾਂ ਕਰਵਾ ਸਕਣਗੇ। ਸਬੰਧਤ ਫੀਸਾਂ ਦੇ ਨਾਲ ਵਿਦਿਆਰਥੀ 500 ਰੁਪਏ ਲੇਟ ਫੀਸ ਦੇ ਕੇ 15 ਦਸੰਬਰ ਤੱਕ ਆਪਣਾ ਫਾਰਮ ਭਰ ਸਕਦੇ ਹਨ ਅਤੇ ਬੈਂਕ ਚਲਾਨ ਦੀ ਆਖ਼ਰੀ ਤਰੀਕ 21 ਦਸੰਬਰ ਹੋਵੇਗੀ। ਇਸ ਤੋਂ ਜ਼ਿਆਦਾ ਲੇਟ ਹੋਣ ਵਾਲੇ ਵਿਦਿਆਰਥੀ ਮੌਜੂਦਾ ਫੀਸ ਦੇ ਨਾਲ 1,000 ਰੁਪਏ ਲੇਟ ਫੀਸ ਦੇ ਕੇ 31 ਦਸੰਬਰ ਤੱਕ ਫਾਰਮ ਭਰਨ ਤੋਂ ਬਾਅਦ 7 ਜਨਵਰੀ 2021 ਤੱਕ ਬੈਂਕ ਚਲਾਨ ਰਾਹੀਂ ਫੀਸ ਅਦਾ ਕਰ ਸਕਣਗੇ।

ਦਵਾਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਫਾਰਮ ਭਰਨ ਦਾ ਆਖ਼ਰੀ ਮੌਕਾ 15 ਜਨਵਰੀ 2021 ਤੱਕ ਹੋਵੇਗਾ ਜਿਸ ਰਾਹੀਂ ਉਹ 22 ਜਨਵਰੀ 2021 ਤੱਕ ਬੈਂਕ ਚਲਾਨ ਰਾਹੀਂ ਫੀਸ ਜਮਾਂ ਕਰਵਾ ਸਕਣਗੇ ਪਰ ਇਸਦੇ ਲਈ 2,000 ਰੁਪਏ ਲੇਟ ਫੀਸ ਪ੍ਰਤੀ ਵਿਦਿਆਰਥੀ ਲਈ ਜਾਵੇਗੀ।