BREAKING NEWS
Search

ਪੰਜਾਬ ਦੇ ਪੁੱਤ ਨੇ ਚਮਕਾਇਆ ਨਾਮ, ਦੁਨੀਆ ਚ ਚੁਣੀਆਂ ਗਈਆਂ 40 ਫੋਟੋਆਂ ਚ ਸਭ ਤੋਂ ਉਤੇ ਆਈ ਫੋਟੋ

ਆਈ ਤਾਜਾ ਵੱਡੀ ਖਬਰ 

ਇਸ ਵਰ੍ਹੇ ਵਿਚ ਬਹੁਤ ਸਾਰੇ ਬੱਚਿਆਂ ਵੱਲੋਂ ਅਜਿਹੇ ਕਾਰਨਾਮੇ ਕਰਕੇ ਦਿਖਾ ਦਿੱਤੇ ਜਾਂਦੇ ਹਨ ਜਿਸ ਬਾਰੇ ਕਿਸੇ ਵਲੋ ਸੋਚਿਆ ਵੀ ਨਹੀਂ ਗਿਆ ਹੁੰਦਾ। ਅੱਜਕਲ ਦੇ ਬੱਚੇ ਜਿਥੇ ਇੰਟਰਨੈਟ ਉਪਰ ਬਹੁਤ ਸਾਰੀਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਹਨ ਉਥੇ ਹੀ ਉਨ੍ਹਾਂ ਦੇ ਮਨ ਅੰਦਰ ਵੀ ਕੁਝ ਅਜਿਹਾ ਹੀ ਵਿਲੱਖਣ ਕਦਮ ਚੁੱਕੇ ਜਾਣ ਵਾਸਤੇ ਜਜ਼ਬਾ ਪੈਦਾ ਹੁੰਦਾ ਹੈ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ਵੇਖ ਕੇ ਵੀ ਅਜਿਹੀਆਂ ਰਾਹਾਂ ਨੂੰ ਚੁਣ ਲਿਆ ਜਾਂਦਾ ਹੈ। ਪਰ ਕੁਝ ਬੱਚੇ ਦਿਮਾਗੀ ਤੌਰ ਤੇ ਏਨੀ ਚੁਸਤ ਹੁੰਦੇ ਹਨ ਕਿ ਉਨ੍ਹਾਂ ਵੱਲੋਂ ਛੋਟੀ ਉਮਰ ਵਿੱਚ ਹੀ ਬਹੁਤ ਸਾਰੇ ਇਤਿਹਾਸ ਰਚ ਦਿੱਤੇ ਜਾਂਦੇ ਹਨ।

ਜੋ ਹੋਰ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਹੁਣ ਪੰਜਾਬ ਦੇ ਪੁੱਤਰ ਨੇ ਨਾਮ ਚਮਕਾਇਆ ਹੈ ਜਿੱਥੇ ਦੁਨੀਆਂ ਦੇ 40 ਫੋਟੋ ਵਿੱਚ ਅਰਸ਼ਦੀਪ ਦੀ ਫੋਟੋ ਸਭ ਤੋਂ ਉੱਤੇ ਚੁਣੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ 2022 ਵਾਸਤੇ ਜਲੰਧਰ ਦੇ ਰਹਿਣ ਵਾਲੇ 15 ਸਾਲਾਂ ਦੇ ਅਰਸ਼ਦੀਪ ਸਿੰਘ ਵੱਲੋਂ ਵਾਇਲਡ ਲਾਈਫ ਫੋਟੋਗ੍ਰਾਫੀ ਆਯੋਜਕ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਗਿਆ ਹੈ ਜਿੱਥੇ ਇਸ ਮੁਕਾਬਲੇ ਵਿੱਚ 40 ਤਸਵੀਰਾਂ ਨੂੰ ਦੁਨੀਆਂ ਭਰ ਤੋਂ ਸ਼ਾਰਟਲਿਸਟ ਕੀਤਾ ਗਿਆ ਸੀ। ਉਥੇ ਹੀ ਫੋਟੋਗ੍ਰਾਫਰਾਂ ਦੇ ਇਸ ਮੁਕਾਬਲੇ ਵਿੱਚ ਇਸ ਲੜਕੇ ਵੱਲੋਂ ਇਹ ਮੁਕਾਬਲਾ ਆਪਣੇ ਨਾਮ ਕੀਤਾ ਗਿਆ ਹੈ।

ਜਿੱਥੇ ਉਸ ਵੱਲੋਂ ਆਪਣੀ ਫੋਟੋ ਵਿੱਚ ਆਈ ਸੀ ਯੂ ਬੁਆਏ ਲਈ ਇਹ ਐਵਾਰਡ ਜਿੱਤਿਆ ਹੈ। ਜਿੱਥੇ ਇਸ ਵੱਲੋ ਫ਼ੋਟੋਗ੍ਰਾਫ਼ੀ ਦੇ ਗੁਰ ਸਿੱਖੇ ਜਾ ਰਹੇ ਹਨ ਉਥੇ ਹੀ ਉਸ ਵੱਲੋਂ ਆਪਣੇ ਆਪ ਨੂੰ ਨੰਬਰ ਵਨ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿੱਥੇ 11 ਦਸੰਬਰ ਨੂੰ ਇਹ ਨਤੀਜਾ ਐਲਾਨਿਆ ਗਿਆ ਹੈ ਉਥੇ ਹੀ ਇਸ ਮੁਕਾਬਲੇ ਵਿੱਚ ਉਸ ਦਾ ਨਾਮ ਸਾਹਮਣੇ ਆਉਣ ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਜਿੱਥੇ ਇਸ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨੇ ਗਏ ਉਥੇ ਹੀ ਜੂਨੀਅਰ ਵਰਗ ਵਿੱਚ ਇਸ ਅਵਾਰਡ ਦਾ 15 ਸਾਲਾ ਅਰਸ਼ਦੀਪ ਸਿੰਘ ਜੇਤੂ ਰਿਹਾ ਹੈ। 2021 ਵਿੱਚ ਵੀ ਉਸ ਵੱਲੋਂ ਇਹ ਖਿਤਾਬ ਜਿੱਤਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਅਰਸ਼ਦੀਪ ਵੱਲੋਂ ਬਹੁਤ ਸਾਰੇ ਮੁਕਾਬਲਿਆਂ ਵਿੱਚ ਇਨਾਮ ਜਿੱਤੇ ਜਾ ਚੁੱਕੇ ਹਨ।