ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਲੈ ਕੇ ਜਿੱਥੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਜਿੱਥੇ ਇੱਕ ਤੋਂ ਬਾਅਦ ਇੱਕ ਵਾਪਰਨ ਵਾਲੀਆਂ ਕਈ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਅਸਮਾਨੀ ਬਿਜਲੀ, ਮੀਂਹ, ਭੂਚਾਲ, ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬ ਦੇ ਗੁਆਂਢ ਵਿਚ ਆਇਆ ਜਬਰਦਸਤ ਭੂਚਾਲ, ਲੱਗੇ ਝਟਕੇ ਕੰਬੀ ਧਰਤੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਗੁਆਂਢੀ ਸੂਬੇ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਦੱਸਿਆ ਗਿਆ ਹੈ ਕਿ ਇਹ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਮਹਿਸੂਸ ਕੀਤੇ ਗਏ ਹਨ। ਮੰਗਲਵਾਰ ਰਾਤ ਨੂੰ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 3.9 ਤੀਬਰਤਾ ਮਾਪੀ ਗਈ ਹੈ। ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਆਏ ਇਸ ਭੂਚਾਲ਼ ਦੇ ਕਾਰਣ ਜਿੱਥੇ ਲੋਕਾਂ ਵਿਚ ਡਰ ਪੈਦਾ ਹੋ ਗਿਆ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਭੂਚਾਲ ਦੀ ਡੂੰਘਾਈ ਜਿੱਥੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸੀ ਗਈ ਹੈ ਉੱਥੇ ਹੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਕਟੜਾ ਤੋਂ 61 ਕਿਲੋਮੀਟਰ ਪੂਰਬ ਵਿੱਚ ਆਇਆ।

ਉੱਥੇ ਹੀ ਆਏ ਇਸ ਭੂਚਾਲ ਕਾਰਨ ਅਜੇ ਤੱਕ ਕੋਈ ਵੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਦੱਸੀ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਭੂਚਾਲ ਦੇ ਝਟਕੇ ਘਾਟੀ ਵਿੱਚ ਮਹਿਸੂਸ ਕੀਤੇ ਗਏ ਸਨ। ਰਾਜਸਥਾਨ ਦੇ ਵਿੱਚ ਵੀ ਇਸ ਤੋਂ ਪਹਿਲਾਂ ਸੋਮਵਾਰ ਨੂੰ ਬੀਕਾਨੇਰ ਵਿੱਚ ਵੀ ਭੂਚਾਲ ਆਇਆ ਸੀ। ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ ਸੀ। ਲਖਨਊ ਵਿਚ ਵੀ ਤਿੰਨ ਦਿਨ ਪਹਿਲਾਂ 20 ਅਗਸਤ ਨੂੰ ਲਖਨਊ ਵਿੱਚ ਵੀ ਭੂਚਾਲ ਆਇਆ ਸੀ। ਉਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.2 ਮਾਪੀ ਗਈ ਸੀ।

ਮਹਾਰਾਸ਼ਟਰ ਦੇ ਨਾਸਿਕ ਵਿੱਚ ਵਿੱਚ ਤਿੰਨ ਵਾਰ ਭੁਚਾਲ ਦੇ ਝਟਕੇ 17 ਅਗਸਤ ਨੂੰ ਮਹਿਸੂਸ ਕੀਤੇ ਗਏ ਸਨ। ਜਿਨ੍ਹਾਂ ਦੀ ਤੀਬਰਤਾ 3.4, 2.1 ਅਤੇ 1.9 ਮਾਪੀ ਸੀ। ਹਾਲਾਂਕਿ ਉਸ ਸਮੇਂ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਸੀ। ਉਥੇ ਹੀ ਲੋਕਾਂ ਚ ਡਰ ਵੀ ਵੇਖਿਆ ਜਾ ਰਿਹਾ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਚੋਰਾਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ, 20 ਲੱਖ ਦਾ ਸੋਨਾ ਲੈ ਹੋਏ ਫਰਾਰ
                                                                
                                
                                                                    
                                    Next Postਲੰਪੀ ਸ੍ਕਿਨ ਨੇ ਮਚਾਇਆ ਕਹਿਰ, ਖੁਲੀ ਜਗਾ ਚ ਸੁਟੀਆਂ ਜਾ ਰਹੀਆਂ ਪਸ਼ੂਆਂ ਦੀ ਲਾਸ਼ਾਂ- ਇਲਾਕਾ ਨਿਵਾਸੀਆਂ ਚ ਗੁੱਸੇ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



