ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਐਤਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਦੀ ਸੰਭਾਵਨਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਲਾਈਨਾਂ ਦੇ ਕੰਮ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਰੋਕੀ ਜਾਵੇਗੀ। ਵਿਭਾਗ ਵੱਲੋਂ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਇਸ ਸਬੰਧੀ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਐਤਵਾਰ ਦੀ ਛੁੱਟੀ ਹੋਣ ਕਰਕੇ ਬਿਜਲੀ ਬੰਦ ਰਹਿਣ ਨਾਲ ਕਈ ਲੋਕਾਂ ਦੀ ਛੁੱਟੀ ਦਾ ਮਜ਼ਾ ਵੀ ਖਰਾਬ ਹੋ ਸਕਦਾ ਹੈ।
ਸੁਲਤਾਨਪੁਰ ਲੋਧੀ ਵਿੱਚ ਬਿਜਲੀ ਬੰਦ
ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਦੇ ਗਰਿੱਡ ਤਲਵੰਡੀ ਚੌਧਰੀਆਂ ਤੋਂ ਚੱਲਣ ਵਾਲੇ ਫੀਡਰ 15 ਮਾਰਚ ਨੂੰ ਬੰਦ ਰਹਿਣਗੇ। ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ.ਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਤੱਕ 66 ਕੇਵੀ ਲਾਈਨ ਦੀ ਉਸਾਰੀ ਦਾ ਕੰਮ ਜਾਰੀ ਹੈ। ਇਸ ਕਾਰਨ ਤਲਵੰਡੀ ਚੌਧਰੀਆਂ ਗਰਿੱਡ ਨਾਲ ਜੁੜੇ ਪਿੰਡਾਂ ਵਿੱਚ 15 ਤਾਰੀਖ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਮੋਗਾ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ
ਮੋਗਾ-1 ਬਿਜਲੀ ਘਰ ਤੋਂ ਚੱਲਣ ਵਾਲੀ 66 ਕੇਵੀ ਲਾਈਨ ਫੋਕਲ ਪੁਆਇੰਟ ਮੋਗਾ ਦੀ ਮੁਰੰਮਤ ਕਾਰਨ 16 ਮਾਰਚ, ਸੋਮਵਾਰ ਨੂੰ 132 ਕੇਵੀ ਅਤੇ 66 ਕੇਵੀ ਬਿਜਲੀ ਘਰ ਫੋਕਲ ਪੁਆਇੰਟ ਮੋਗਾ ਬੰਦ ਰਹੇਗਾ। ਇਸ ਦੌਰਾਨ 11 ਕੇਵੀ ਆਈ.ਟੀ.ਆਈ. ਫੀਡਰ ਅਤੇ 11 ਕੇਵੀ ਸ਼ਹੀਦ ਭਗਤ ਸਿੰਘ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਐੱਸ.ਡੀ.ਓ ਜਗਸੀਰ ਸਿੰਘ ਅਤੇ ਜੇ.ਈ. ਰਜਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਕਾਰਨ ਸਰਕਾਰੀ ਆਈ.ਟੀ.ਆਈ., ਧਰਮ ਸਿੰਘ ਨਗਰ, ਕੱਚਾ ਦੁਸਾਂਝ ਰੋਡ, ਬੇਦੀ ਨਗਰ, ਗੋਧੇਵਾਲਾ, ਕਰਤਾਰ ਨਗਰ, ਦਮਨ ਸਿੰਘ ਗਿੱਲ ਨਗਰ, ਵਿਸ਼ਵਕਰਮਾ ਭਵਨ ਅਤੇ ਸ਼ਹੀਦ ਭਗਤ ਸਿੰਘ ਨਗਰ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।



