ਪੰਜਾਬ ਦੀ ਧੀ ਨੇ ਕੀਤਾ ਅਜਿਹਾ ਕੰਮ ਸਾਰੇ ਪਾਸੇ ਹੋ ਰਹੇ ਚਰਚੇ ਮਿਲ ਰਹੀਆਂ ਵਧਾਈਆਂ

548

ਤਾਜਾ ਵੱਡੀ ਖਬਰ

ਪੰਜਾਬ ਦੀਆਂ ਧੀਆਂ ਵੀ ਕਿਸੇ ਤੋਂ ਘਟ ਨਹੀਂ ਹਨ। ਕੁਝ ਧੀਆਂ ਮਾਪਿਆਂ ਦਾ ਨਾਮ ਆਪਣੀ ਯੋਗਤਾ ਦੇ ਕਰਕੇ ਇਸ ਸੰਸਾਰ ਤੇ ਉਚਾ ਕਰ ਦਿੰਦੀਆਂ ਹਨ ਜਿਹਨਾਂ ਤੇ ਪੂਰੇ ਪ੍ਰੀਵਾਰ ਨੂੰ ਮਾਣ ਹੁੰਦਾ ਹੈ ਅਜਿਹੀ ਹੀ ਇੱਕ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਇੱਕ ਧੀ ਦੇ ਬਾਰੇ ਵਿਚ ਜਿਸ ਨੇ ਆਪਣੀ ਯੋਗਤਾ ਦੇ ਨਾਲ ਆਪਣਾ ਅਤੇ ਆਪਣੇ ਪ੍ਰੀਵਾਰ ਦਾ ਨਾਮ ਪੂਰੇ ਪੰਜਾਬ ਵਿਚ ਉਚਾ ਕਰ ਦਿੱਤਾ ਹੈ।

ਡਾ. ਰਾਗਿਨੀ ਸ਼ਰਮਾ ਜੋ ਕੇ ਸ. ਸੀਤਲ ਸਿੰਘ (Ex.MLA ਧਰਮਕੋਟ ) ਦੀ ਨੂੰਹ ਹੈ , ਉਹ ਉਨ੍ਹਾਂ ਦੇ ਬੇਟੇ ਰਾਜਵਿੰਦਰ ਸਿੰਘ ਦੀ ਧਰਮ-ਪਤਨੀ ਹੈ । ਜਿਸ ਨੇ ਪੰਜ ਸਾਲ ਬਹੁਤ ਹੀ ਸਖ਼ਤ ਮਿਹਨਤ ਕਰਕੇ ਜੋ ਸਕੰਲਪ ਲਿਆ ਸੀ ਉਹ ਨੇਪੜੇ ਚਾੜ੍ਹਿਆ। ਉਸਨੇ ਆਪਣੀ ਮਿਹਨਤ ਦੇ ਸਦਕਾ ਉਹ ਕੰਮ ਕਰ ਕੇ ਦਿਖਾ ਦਿੱਤਾ ਹੈ ਜੋ ਕੇ ਆਮ ਇਨਸਾਨ ਦੇ ਵੱਸ ਦੀ ਗਲ੍ਹ ਨਹੀ ਹੁੰਦੀ।

ਉਸ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ‘ਤੇ PHD ਕੀਤੀ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਾਬਾ ਜੀਵਨ ਸਿੰਘ ਜੀੱ ਦੇ ਜੀਵਨ ਤੇ ਇਹ ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੀ ਪਹਿਲੀ PHD ਹੈ । ਇਸ ਬੇਟੀ ਨੇ ਦਿਨ ਰਾਤ ਬਹੁਤ ਖੋਜ ਕੀਤੀ ਜਿਸ ਨੂੰ ਪੂਰਾ ਕਰਨ ਲਈ ਕੌਮ ਦੇ ਬਹੁਤ ਸਾਰੇ ਵਿਦਵਾਨਾਂ ਜਿਨ੍ਹਾਂ ਵਿੱਚ ਸਵ. ਸ. ਦਲਵੀਰ ਸਿੰਘ ਜੀ (ਵਰਿਆਮ ਅਕੇਲਾ ਦੇ ਲਿਖਾਰੀ) , ਸ. ਨਿਰੰਜਨ ਸਿੰਘ ਜੀ ਆਰਫੀ ਸਾਹਿਬ , ਸ.ਜਸਵੰਤ ਸਿੰਘ (ਕਾਰ ਸੇਵਾ ਵਾਲੇ) ਅਤੇ ਹੋਰ ਵਿਦਵਾਨਾਂ ਨੇ ਸਹਿਯੋਗ ਦਿੱਤਾ । ਡਾ.ਰਾਗਿਨੀ ਸ਼ਰਮਾ ਨੂੰ ਅਜਿਹਾ ਕਰਨ ਤੇ ਵੱਖ ਵੱਖ ਸੰਸਥਾਵਾਂ ਵਲੋਂ ਮਾਨ ਸਤਿਕਾਰ ਦਿੱਤਾ ਜਾ ਰਿਹਾ ਹੈ।