ਪੰਜਾਬ ਦਾ ਵਿਅਕਤੀ ਹੋਇਆ ਸਾਈਬਰ ਠੱਗੀ ਦਾ ਸ਼ਿਕਾਰ , ਖਾਤੇ ਚੋਂ ਉੱਡੇ 99999 ਰੁਪਏ

ਆਈ ਤਾਜਾ ਵੱਡੀ ਖਬਰ 

ਠੱਗਾਂ ਵੱਲੋਂ ਹਰ ਰੋਜ਼ ਠੱਗੀ ਦੀਆਂ ਨਵੀਆਂ ਨਵੀਆਂ ਤਕਨੀਕਾਂ ਅਪਣਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਹਰ ਰੋਜ਼ ਹੀ ਠੱਗੀ ਨਾਲ ਸੰਬੰਧਿਤ ਮਾਮਲੇ ਮੀਡੀਆ ‘ਚ ਸੁਰਖੀਆਂ ਬਟੋਰਦੇ ਹਨ, ਜਿਹੜੇ ਇੱਕ ਚਿੰਤਾ ਦਾ ਵਿਸ਼ਾ ਵੀ ਬਣਦੇ ਜਾ ਰਹੇ ਹਨ ਕਿ ਆਖਰ ਇਹਨਾਂ ਠੱਗਾਂ ਤੇ ਰੋਕ ਕਿਸ ਤਰੀਕੇ ਦੇ ਨਾਲ ਲਗਾਈ ਜਾ ਸਕੇ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸਾਈਬਰ ਠੱਗਾਂ ਦਾ ਸ਼ਿਕਾਰ ਹੋਇਆ ਪੰਜਾਬ ਦਾ ਇੱਕ ਵਿਅਕਤੀ, ਜਿਸ ਦੇ ਖਾਤੇ ਦੇ ਵਿੱਚੋਂ 99999 ਰੁਪਏ ਉੱਡ ਗਏ l ਮਾਮਲਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਸਾਈਬਰ ਠੱਗਾਂ ਨੇ 99999 ਰੁਪਏ ਟਰਾਂਸਫਰ ਕਰਵਾ ਦਿੱਤੇ, ਜਿਸ ਕਾਰਨ ਇਹ ਵਿਅਕਤੀ ਠੱਗੀ ਦਾ ਸ਼ਿਕਾਰ ਹੋ ਗਿਆ ।

ਉਥੇ ਹੀ ਇਸ ਮਾਮਲੇ ‘ਚ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ, ਪੁਲਿਸ ਵੱਲੋਂ ਹੁਣ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ । ਦੂਜੇ ਪਾਸੇ ਪੁਲਿਸ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ ਵਿਚ ਤਰਸੇਮ ਲਾਲ ਨਾਮਕ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਸੀ ਜਿਸ ਲਈ ਉਸ ਨੇ ਗੂਗਲ ਤੋਂ ਪੀਜੀਆਈ ਦਾ ਨੰਬਰ ਸਰਚ ਕੀਤਾ। ਗੂਗਲ ਤੋਂ ਫੋਨ ਨੰਬਰ ਚੱਕ ਕੇ ਉਸ ਵੱਲੋਂ ਕਾਲ ਕੀਤੀ ਗਈ l

ਕਾਲ ਦੌਰਾਨ ਇਕ ਵਿਅਕਤੀ ਨੇ ਖੁਦ ਨੂੰ ਪੀਜੀਆਈ ਦਾ ਮੁਲਾਜ਼ਮ ਦੱਸ ਕੇ ਤਰਸੇਮ ਲਾਲ ਨੂੰ ਅਪਾਇੰਟਮੈਂਟ ਲੈਣ ਲਈ 10 ਰੁਪਏ ਆਨਲਾਈਨ ਭੇਜਣ ਨੂੰ ਕਿਹਾ ਤੇ ਇਕ ਲਿੰਕ ਭੇਜਿਆ। ਪੀੜਤ ਨੇ ਉਕਤ ਲਿੰਕ ‘ਤੇ ਕਲਿੱਕ ਕੀਤਾ, ਤਾਂ ਮਿੰਟਾਂ ਦੇ ਵਿੱਚ ਹੀ ਇਸ ਵਿਅਕਤੀ ਦੇ ਖਾਤੇ ‘ਚੋਂ ਲਗਭਗ 99 ਹਜ਼ਾਰ 999 ਰੁਪਏ ਕੱਢ ਲਏ ਗਏ ਜਿਸ ਤੋਂ ਬਾਅਦ ਇਹ ਵਿਅਕਤੀ ਹੈਰਾਨ ਰਹਿ ਗਿਆ ।

ਉੱਥੇ ਹੀ ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਕਤ ਪੈਸੇਕਿਸੇ ਸਮਨ ਟੁਡੂ ਨਾਂ ਦੇ ਵਿਅਕਤੀ ਦੇ ਖਾਤੇ ਵਿਚ ਟਰਾਂਸਫਰ ਹੋਏ ਹਨ। ਮਾਮਲੇ ਦੀ ਸ਼ਿਕਾਇਤ ਗੁਰਦਾਸਪੁਰ ਦੇ ਸਾਈਬਰ ਸੈੱਲ ਨੂੰ ਦਿੱਤੀ ਗਈ ਸੀ। ਫਿਲਹਾਲ ਪੁਲਿਸ ਦੇ ਵੱਲੋਂ ਪੀੜਿਤ ਤੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।