ਪੰਜਾਬ : ਢਾਈ ਸਾਲ ਪਹਿਲਾ ਵਿਆਹੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ , ਪੇਕਾ ਪਰਿਵਾਰ ਨੇ ਸੋਹਰਿਆਂ ਤੇ ਲਾਏ ਦੋਸ਼

1184

ਆਈ ਤਾਜਾ ਵੱਡੀ ਖਬਰ 

ਮਾਪੇ ਆਪਣੀਆਂ ਧੀਆਂ ਨੂੰ ਬੜੇ ਚਾਵਾਂ ਦੇ ਨਾਲ ਵਿਆਹਉਂਦੇ ਹਨ ਤਾਂ ਜੋ ਉਹ ਆਪਣੇ ਸਹੁਰੇ ਘਰ ਜਾ ਕੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਮਾਣ ਸਕੇ l ਪਰ ਜਦੋਂ ਧੀਆਂ ਸਹੁਰੇ ਘਰ ਵਿੱਚ ਜਾ ਕੇ ਪਰੇਸ਼ਾਨ ਰਹਿੰਦੀਆਂ ਹਨ ਜਾਂ ਉਹਨਾਂ ਨੂੰ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਭ ਤੋਂ ਜਿਆਦਾ ਦੁੱਖ ਮਾਪਿਆਂ ਨੂੰ ਹੀ ਹੁੰਦਾ ਹੈ l ਦੂਜੇ ਪਾਸੇ ਕੁਝ ਅਜਿਹੀਆਂ ਵੀ ਧੀਆਂ ਹਨ ਜੋ ਸਹੁਰੇ ਘਰ ਵਿੱਚ ਹੋ ਰਹੇ ਜ਼ੁਲਮ ਨੂੰ ਚੁੱਪ ਚਾਪ ਸਹਿੰਦੀਆਂ ਰਹਿੰਦੀਆਂ ਹਨ ਤੇ ਕੁਝ ਅਜਿਹੇ ਕਦਮ ਚੁੱਕ ਲੈਂਦੀਆਂ ਹਨ ਜਿਸ ਪੂਰੇ ਤੇ ਪੂਰੇ ਟੱਬਰ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਢਾਈ ਸਾਲ ਪਹਿਲਾਂ ਵਿਆਹੀ ਕੁੜੀ ਦੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਕਿ ਹੁਣ ਪੇਕਾ ਪਰਿਵਾਰ ਦੇ ਵੱਲੋਂ ਕੁੜੀ ਦੇ ਸਹੁਰੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ।

ਮਾਮਲਾ ਧਨੌਲਾ ਦੇ ਪਿੰਡ ਅਤਰਗੜ੍ਹ ਤੋਂ ਸਾਹਮਣੇ ਆਇਆ l ਜਿੱਥੇ ਦੀ ਵਸਨੀਕ ਸੰਦੀਪ ਕੌਰ ਪਤਨੀ ਸੁਖਵਿੰਦਰ ਦਾਸ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਉਮਰ 35 ਸਾਲ, ਜੋ ਕਿ ਪਿੰਡ ਅਤਰਗੜ੍ਹ ਵਿਖੇ ਵਿਆਹੀ ਹੋਈ ਸੀ, ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਨੂੰ ਸਰਕਾਰੀ ਹਸਪਤਾਲ ਧਨੌਲਾ ’ਚ ਲਿਆਂਦਾ ਗਿਆ ਤਾਂ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਸੰਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ l ਜਿਸਦੀ ਇਤਲਾਹ ਪੁਲਸ ਪ੍ਰਸ਼ਾਸਨ ਨੂੰ ਭੇਜੀ ਗਈ। ਜਿਸ ਤੋਂ ਬਾਅਦ ਹੁਣ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਪਰ ਉਸ ਨੂੰ ਤੰਗ ਪਰੇਸ਼ਾਨ ਕਰਨ ਦੀ ਇਲਜ਼ਾਮ ਲਗਾਏ ਜਾ ਰਹੇ ਹਨ l

ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੌਰ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ, ਪਰ ਅਜੇ ਕੋਈ ਬੱਚਾ ਨਹੀਂ ਹੋਇਆ ਸੀ। ਪੇਕਾ ਪਰਿਵਾਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਮੁਤਾਬਕ ਉਨ੍ਹਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।