ਪੰਜਾਬ: ਢਾਈ ਸਾਲ ਪਹਿਲਾਂ ਵਿਆਹੀ ਕੁੜੀ ਵਲੋਂ ਸੋਹਰਿਆਂ ਤੋਂ ਤੰਗ ਆ ਮੌਤ ਨੂੰ ਲਾਇਆ ਗਲੇ

ਆਈ ਤਾਜਾ ਵੱਡੀ ਖਬਰ 

ਸਮਾਜ ਵਿੱਚ ਫੈਲੀ ਹੋਈ ਦਾਜ ਦਹੇਜ ਵਰਗੀ ਲਾਹਨਤ ਨੂੰ ਖਤਮ ਕਰਨ ਵਾਸਤੇ ਜਿੱਥੇ ਅੱਜ-ਕੱਲ੍ਹ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਵੱਲੋਂ ਇਨ੍ਹਾਂ ਸਭ ਤੋਂ ਉਪਰ ਉਠ ਕੇ ਆਪਣੀ ਸਮਝਦਾਰੀ ਸਦਕਾ ਵਿਆਹ ਕਰਵਾਏ ਜਾਂਦੇ ਹਨ। ਇਹ ਲੈਣ-ਦੇਣ ਦੀਆਂ ਰਸਮਾਂ ਨੂੰ ਖ਼ਤਮ ਕੀਤਾ ਜਾ ਰਿਹਾ। ਜਿਸ ਕਾਰਨ ਬਹੁਤ ਸਾਰੇ ਲੜਕੀ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਇਨ੍ਹਾਂ ਕਦਰਾਂ ਕੀਮਤਾਂ ਨੂੰ ਬਹੁਤ ਸਾਰੇ ਅਜਿਹੇ ਗੈਰ ਸਮਾਜਿਕ ਲੋਕ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਦਹੇਜ ਦੀ ਮੰਗ ਕੀਤੀ ਜਾਂਦੀ ਹੈ। ਉੱਥੇ ਹੀ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੇ ਰੋਜ਼ਾਨਾ ਹੀ ਬਹੁਤ ਸਾਰੀਆਂ ਨੌਜਵਾਨ ਧੀਆਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਜਾਂਦੀਆ ਹਨ।

ਹੁਣ ਪੰਜਾਬ ਵਿੱਚ ਇਥੇ ਢਾਈ ਸਾਲ ਪਹਿਲਾ ਵਿਆਹੀ ਗਈ ਕੁੜੀ ਨੂੰ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਕੇ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਕੀਤਾ ਗਿਆ ਹੈ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਅਧੀਨ ਆਉਣ ਵਾਲੇ ਕਾਕੀ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਢਾਈ ਸਾਲ ਪਹਿਲਾਂ ਗੁਰਦਿਆਲ ਚੰਦ ਨਿਵਾਸੀ ਨਿਵਾਸੀ ਪੱਦੀ ਜਗੀਰ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਵੱਲੋਂ ਆਪਣੀ ਧੀ ਰਵੀਨਾ ਦਾ ਵਿਆਹ ਇਸ ਪਿੰਡ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਲ ਕੀਤਾ ਗਿਆ ਸੀ।

ਜਿਥੇ ਸਹੁਰੇ ਪਰਿਵਾਰ ਵੱਲੋਂ ਵਿਆਹ ਤੋਂ ਬਾਅਦ ਹੀ ਉਹਨਾਂ ਦੀ ਧੀ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਉੱਥੇ ਹੀ ਕਈ ਵਾਰ ਪੰਚਾਇਤ ਦੇ ਜ਼ਰੀਏ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਥੇ ਲੜਕੀ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਰਹਿ ਰਹੀਸੀ।

ਉਸ ਨੂੰ ਹੁਣ ਪੰਚਾਇਤ ਦੇ ਜ਼ਰੀਏ ਫੈਸਲਾ ਕਰਕੇ ਸਹੁਰੇ ਘਰ ਭੇਜਿਆ ਗਿਆ ਸੀ। ਕਿਉਂਕਿ ਵਿਆਹ ਤੋਂ ਬਾਅਦ ਪਤੀ ਅਤੇ ਪਤਨੀ ਦੇ ਵਿੱਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਹੁਣ ਜਿੱਥੇ ਇਕ ਹਫਤਾ ਪਹਿਲਾਂ ਲੜਕੀ ਨੂੰ ਉਸਦੇ ਸਹੁਰੇ ਘਰ ਭੇਜਿਆ ਗਿਆ ਸੀ ਉੱਥੇ ਹੀ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੋਇਆਂ ਇਸ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ਖਾ ਲੈਣ ਦੀ ਜਾਣਕਾਰੀ ਸਾਰਾ ਪਰਿਵਾਰ ਵੱਲੋਂ ਦਿੱਤੀ ਗਈ ਹੈ। ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸਹੁਰੇ ਪਰਿਵਾਰ ਵੱਲੋਂ ਹੀ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਜਦ ਕਿ ਸਾਰੇ ਸਹੁਰੇ ਪਰਿਵਾਰ ਵੱਲੋਂ ਦਹੇਜ਼ ਵਾਸਤੇ ਆਖਿਆ ਜਾ ਰਿਹਾ ਸੀ,ਜਿਸ ਕਰਕੇ ਕਿ ਉਨ੍ਹਾਂ ਦੀ ਲੜਕੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ।