BREAKING NEWS
Search

ਪੰਜਾਬ : ਡੀ ਜੀ ਤੇ ਭੰਗੜਾ ਪਾਉਂਦਿਆਂ ਵਾਪਰਿਆ ਇਹ ਕਾਂਡ ਖੁਸ਼ੀਆਂ ਪੈ ਗਿਆ ਚੀਕ ਚਿਹਾੜਾ

ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਵਿਆਹਾਂ ਦੇ ਜਸ਼ਨ ਨੂੰ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ ਅਤੇ ਇਸ ਜਸ਼ਨ ਨੂੰ ਹੋਰ ਜ਼ਿਆਦਾ ਚਾਰ ਚੰਨ ਲਾਉਣ ਵਿੱਚ ਸਾਡੇ ਸਾਕ ਸਬੰਧੀ ਰਿਸ਼ਤੇਦਾਰ ਅਤੇ ਆਂਢੀ ਗੁਆਂਢੀ ਸਹਾਈ ਹੁੰਦੇ ਹਨ। ਇਨ੍ਹਾਂ ਸਭ ਦੇ ਬਿਨਾਂ ਸਾਂਝੀ ਕੀਤੀ ਗਈ ਕੋਈ ਵੀ ਖੁਸ਼ੀ ਕਿਸੇ ਮੁੱਲ ਦੀ ਨਹੀਂ ਹੁੰਦੀ। ਪਰ ਕਈ ਵਾਰੀ ਕਿਸੇ ਵੱਡੀ ਹਰਕਤ ਕਰਕੇ ਇਨ੍ਹਾਂ ਖ਼ੁਸ਼ੀਆਂ ਦੇ ਵਿੱਚ ਅਜਿਹਾ ਵਿਵਾਦ ਹੋ ਜਾਂਦਾ ਹੈ ਜਿਸ ਦੀ ਭਰਪਾਈ ਇਨਸਾਨ ਸਾਰੀ ਉਮਰ ਵੀ ਨਹੀਂ ਕਰ ਸਕਦਾ।

ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਜਿੱਥੇ ਅਚਾਨਕ ਚੱਲੀ। ਗੋ-ਲੀ। ਨਾਲ ਇੱਕ ਬੱਚਾ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਵਾਸਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਗੰਡੀਵਿੰਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੇ ਵਿਆਹ ਦੀ ਇੱਕ ਰਾਤ ਪਹਿਲਾਂ ਵਾਲੀ ਡੀਜੇ ਪਾਰਟੀ ਚੱਲ ਰਹੀ ਸੀ। ਜਿਸ ਵਿੱਚ ਉਸ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਨੱਚ ਟੱਪ ਕੇ ਖੁਸ਼ੀਆਂ ਮਨਾ ਰਹੇ ਸਨ।

ਜਦੋਂ ਇਹ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਗੁਆਂਢੀ ਹਰਦੀਪ ਸਿੰਘ ਨੇ ਅਚਾਨਕ ਹੀ ਆਪਣੇ। ਰਿ-ਵਾ-ਲ-ਵ-ਰ। ਨਾਲ ਗੋ-ਲੀ। ਚਲਾ ਦਿੱਤੀ। ਇਹ ਇਸ ਵਿਆਹ ਦੀਆਂ ਖੁਸ਼ੀਆਂ ਵਿੱਚ ਮੇਲ ਨਾਲ ਸ਼ਰੀਕ ਹੋਣ ਆਏ ਹੋਏ ਇੱਕ ਬੱਚੇ ਨੂੰ ਜਾ ਲੱਗੀ। ਇਸਦੇ ਲੱਗਣ ਨਾਲ ਛੋਟਾ ਜਿਹਾ ਬੱਚਾ ਜੈਮੀਨ ਪੁੱਤਰ ਭੁਪਿੰਦਰ ਸਿੰਘ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਇਸ ਚੱਲੀ। ਗੋ-ਲੀ। ਕਾਰਨ ਦੋ ਹੋਰ ਵਿਅਕਤੀ ਵਾਲ ਵਾਲ ਬਚ ਗਏ।

ਅਚਾਨਕ ਵਾਪਰੀ ਇਸ ਘਟਨਾ ਨਾਲ ਖੁਸ਼ੀਆਂ ਭਰੇ ਇਸ ਘਰ ਦੇ ਵਿਹੜੇ ਵਿੱਚ ਚੀਕ ਚਿਹਾੜਾਂ ਪੈ ਗਿਆ। ਜ਼ਖਮੀ ਬੱਚੇ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਜਿਸ ਨੇ ਮੌਕੇ ਉੱਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਮੁਖੀ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਚਲਾਉਣ ਵਾਲੇ ਦਾ ਨਾਮ ਹਰਦੀਪ ਸਿੰਘ ਹੈ ਜਿਸ ਖਿਲਾਫ਼ ਥਾਣਾ ਸਰਾਏ ਅਮਾਨਤ ਖ਼ਾਂ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।