ਪੰਜਾਬ : ਟੈਂਕੀ ਤੇ ਚੜ੍ਹ ਨੌਜਵਾਨ ਮੁੰਡੇ ਨੇ ਚੁਕਿਆ ਖੌਫਨਾਕ ਕਦਮ , ਹੋਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਜ਼ਿੰਦਗੀ ਪਰਮਾਤਮਾ ਦੀ ਬਖਸ਼ੀ ਹੋਈ ਅਜਿਹੀ ਦਾਤ ਹੈ, ਜਿਸ ਨੂੰ ਮਨੁੱਖ ਵੱਲੋਂ ਚੰਗੇ ਤਰੀਕੇ ਦੇ ਨਾਲ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਮਨੁੱਖ ਹੀ ਹੈ ਜਿਸ ਕੋਲ ਸੋਚਣ, ਸਮਝਣ ਤੇ ਬੋਲਣ ਦੀ ਸ਼ਕਤੀ ਹੈ l ਦੂਜੇ ਪਾਸੇ ਸੁੱਖ ਅਤੇ ਦੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ, ਪਰ ਕਦੇ ਵੀ ਇਹਨਾਂ ਤੋਂ ਦੁਖੀ ਹੋ ਕੇ ਆਪਣੀ ਜਿੰਦਗੀ ਸਮਾਪਤ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ l ਇੱਕ ਵਾਰ ਚੁੱਕਿਆ ਹੋਇਆ ਕਦਮ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਸਕਦਾ ਹੈ, ਤੇ ਤੁਸੀਂ ਇਸ ਜੀਵਨ ਰੂਪੀ ਸਫਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੰਦੇ ਹੋ l ਪਰ ਅੱਜ ਕੱਲ ਦੇ ਲੋਕ ਜ਼ਿੰਦਗੀ ਵਿੱਚ ਆਈਆਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਤੋਂ ਇਨਾ ਜਿਆਦਾ ਪਰੇਸ਼ਾਨ ਹੋ ਜਾਂਦੇ ਹਨ ਕਿ ਉਹਨਾਂ ਵੱਲੋਂ ਖੁਦਕੁਸ਼ੀ ਤੱਕ ਕਰ ਲਈ ਜਾਂਦੀ ਹੈ l ਇੱਕ ਅਜਿਹਾ ਹੀ ਮਾਮਲਾ ਸਾਜਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਟੈਂਕੀ ਤੇ ਚੜ੍ ਕੇ ਇੱਕ ਨੌਜਵਾਨ ਮੁੰਡੇ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆl

ਜਿਸ ਕਾਰਨ ਉਸ ਦੀ ਜਾਨ ਚਲੀ ਗਈ l ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮਾਮਲਾ ਨਵਾਂਸ਼ਹਿਰ ਦੇ ਪਿੰਡ ਤਲਵੰਡੀ ਫੱਤੋ ਤੋਂ ਸਾਹਮਣੇ ਆਇਆ, ਜਿਥੇ ਇਕ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਧਰ ਮ੍ਰਿਤਕ ਦੀ ਪਛਾਣ ਮਨਤੀਰ ਸਿੰਘ ਵਜੋਂ ਹੋਈ l ਦੂਜੇ ਪਾਸੇ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਤੇ ਉਸ ਦੇ ਦੋਵੇਂ ਮੁੰਡੇ ਤੇ ਪਤੀ ਗੁਰਨੇਕ ਸਿੰਘ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਪਰਤੇ ਤਾਂ ਮ੍ਰਿਤਕ ਮਨਤੀਰ ਸਿੰਘ ਉਨ੍ਹਾਂ ਤੋਂ ਵੱਖ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਫੋਨ ਕਰਦੇ ਰਹੇ l

ਮਨਤੀਰ ਸਿੰਘ 10 ਵਜੇ ਤੱਕ ਤਾਂ ਉਨ੍ਹਾਂ ਦਾ ਫੋਨ ਚੁੱਕਦਾ ਰਿਹਾ, ਲਗਾਤਾਰ ਫੋਨ ਉੱਪਰ ਗੱਲਬਾਤ ਵੀ ਹੁੰਦੀ ਰਹੀ ਪਰ ਨੌਜਵਾਨ ਵੱਲੋਂ ਨਹੀਂ ਦੱਸਿਆ ਗਿਆ ਕਿ ਉਹ ਕਿੱਥੇ ਹੈ ਤੇ ਕਿਨਾ ਹਾਲਾਤਾਂ ਦੇ ਵਿੱਚ ਹੈ। ਪਰਿਵਾਰ ਚਿੰਤਾ ਦੇ ਵਿੱਚ ਹੁੰਦਾ ਹੈ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਸਵੇਰੇ 6 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਤੀਰ ਦੀ ਲਾਸ਼ ਪਿੰਡ ਤਲਵੰਡੀ ਫੱਤੂ ਦੀ ਪਾਣੀ ਵਾਲੀ ਟੈਂਕੀ ਦੇ ਕੋਲ ਪਈ ਹੈ।

ਜਿਸ ਤੋਂ ਬਾਅਦ ਪੂਰਾ ਦਾ ਪੂਰਾ ਪਰਿਵਾਰ ਉਥੇ ਪਹੁੰਚ ਜਾਂਦਾ ਹੈ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਜਾਂਦੀ ਹੈ ਤੇ ਫਿਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਜਾਂਦੀ ਹੈ l ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਵੱਲੋਂ ਟੈਂਕੀ ‘ਤੇ ਚੜ ਕੇ ਛਾਲ ਮਾਰ ਦਿੱਤੀ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ l ਫਿਲਹਾਲ ਪੁਲਿਸ ਟੀਮ ਮਾਮਲੇ ਦੀ ਜਾਂਚ ਕਰਦੀ ਪਈ ਹੈ।