ਪੰਜਾਬ ‘ਚ 9 ਘੰਟਿਆਂ ਦਾ ਬਿਜਲੀ ਕੱਟ! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ

ਪੰਜਾਬ ਦੇ ਕਈ ਇਲਾਕਿਆਂ ਵਿੱਚ 1 ਅਪ੍ਰੈਲ ਨੂੰ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣ ਵਾਲਾ ਹੈ। ਕੁਝ ਥਾਵਾਂ ‘ਤੇ ਸਵੇਰੇ 8 ਵਜੇ ਤੋਂ ਹੀ ਸਪਲਾਈ ਬੰਦ ਹੋ ਜਾਵੇਗੀ ਅਤੇ ਇਹ ਕੱਟ ਲਗਭਗ 9 ਘੰਟਿਆਂ ਤੱਕ ਚੱਲ ਸਕਦਾ ਹੈ। ਇਹ ਕੱਟ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਲਾਇਆ ਜਾ ਰਿਹਾ ਹੈ ਅਤੇ ਪਾਵਰਕੌਮ ਵੱਲੋਂ ਪਹਿਲਾਂ ਹੀ ਇਸ ਬਾਰੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ।

ਰੂਪਨਗਰ ਵਿੱਚ 1 ਅਤੇ 4 ਅਪ੍ਰੈਲ ਨੂੰ 132 ਕੇ.ਵੀ. ਗਰਿੱਡ ਨਾਲ ਸੰਬੰਧਤ ਲਾਈਨਾਂ ਦੀ ਮੁਰੰਮਤ ਕਾਰਨ ਕਈ ਇਲਾਕਿਆਂ ਦੀ ਬਿਜਲੀ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਵਿੱਚ ਹਵੇਲੀ ਖੁਰਦ, ਸ਼ਾਮਪੁਰਾ, ਮਾਡਲ ਟਾਊਨ, ਟੌਪ ਇੰਨਕਲੇਵ, ਰੈਲੋ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇੰਨਕਲੇਵ, ਰਾਜਦੀਪ ਕਲੋਨੀ, ਸਰਪੰਚ ਕਾਲੋਨੀ, ਆਜ਼ਾਦ ਨਗਰ ਅਤੇ ਬੇਲਾ ਰੋਡ ਆਦਿ ਇਲਾਕੇ ਸ਼ਾਮਲ ਹਨ।

ਤਰਨਤਾਰਨ ਵਿੱਚ ਵੀ 1 ਅਪ੍ਰੈਲ ਨੂੰ ਲਗਭਗ 7 ਘੰਟਿਆਂ ਲਈ ਬਿਜਲੀ ਬੰਦ ਰਹੇਗੀ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਿਟੀ-1 ਅਤੇ ਸਿਟੀ-6 ਫੀਡਰਾਂ ‘ਤੇ ਕੰਮ ਹੋਣ ਕਰਕੇ ਭਾਗ ਸ਼ਾਹ ਮੁਹੱਲਾ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਸਰਹਾਲੀ ਰੋਡ, ਕਾਜੀਕੋਟ ਰੋਡ, ਚੰਦਰ ਕਾਲੋਨੀ, ਸਰਕੂਲਰ ਰੋਡ, ਪਾਰਕ ਐਵੀਨਿਊ, ਜੈਦੀਪ ਐਵੀਨਿਊ ਅਤੇ ਹੋਰ ਕਈ ਇਲਾਕਿਆਂ ਵਿੱਚ ਸਪਲਾਈ ਪ੍ਰਭਾਵਿਤ ਰਹੇਗੀ।

ਟਾਂਡਾ (ਉੜਮੁੜ) ਇਲਾਕੇ ਵਿੱਚ ਵੀ 1 ਅਪ੍ਰੈਲ ਨੂੰ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਟਿਲੂਵਾਲ, ਖੁਣ-ਖੁਣ ਕਲਾਂ, ਖੁੱਡਾ, ਬਗੋਲ ਕਲਾਂ, ਜੀਆ ਨੱਥਾ, ਸੋਹੀਆਂ, ਕੁਰਾਲਾ ਕਲਾਂ, ਲੋਧੀ ਚੱਕ, ਝਜੀ ਪਿੰਡ, ਚਤੋਵਾਲ, ਰਾਜਪੁਰ, ਗਹੋਤ, ਸਾਲਾਪੁਰ, ਬੋਦਲ ਕੋਟਲੀ, ਮਲਿਕਪੁਰ ਬੋਦਲ ਅਤੇ ਦਰਗਾ ਹੇੜੀ ਆਦਿ ਪਿੰਡ ਪ੍ਰਭਾਵਿਤ ਹੋਣਗੇ।

ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੁਰੰਮਤ ਦੌਰਾਨ ਸਹਿਯੋਗ ਦਿੱਤਾ ਜਾਵੇ।