ਪੰਜਾਬ ‘ਚ 21 ਮਾਰਚ ਤੋਂ ਲਗਾਤਾਰ 3 ਛੁੱਟੀਆਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ, ਮਾਰਚ ਮਹੀਨੇ ਵਿੱਚ ਛੁੱਟੀਆਂ ਦੀ ਲੜੀ ਲੱਗਣ ਜਾ ਰਹੀ ਹੈ। 21 ਮਾਰਚ ਨੂੰ ਈਦ-ਉਲ-ਫਿਤਰ ਦੇ ਮੌਕੇ ਸਰਕਾਰੀ ਛੁੱਟੀ ਹੋਵੇਗੀ, ਜਿਸ ਕਰਕੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਅਗਲੇ ਦਿਨ 22 ਮਾਰਚ ਨੂੰ ਐਤਵਾਰ ਹੋਣ ਕਰਕੇ ਹਫ਼ਤਾਵਾਰੀ ਛੁੱਟੀ ਰਹੇਗੀ।

ਇਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਵੀ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜਿਸ ਕਾਰਨ ਸਿੱਖਿਆ ਸੰਸਥਾਵਾਂ ਬੰਦ ਰਹਿਣਗੀਆਂ। ਅੱਗੇ 26 ਮਾਰਚ ਨੂੰ ਰਾਮ ਨੌਮੀ ਦੇ ਤਿਉਹਾਰ ਕਾਰਨ ਛੁੱਟੀ ਰਹੇਗੀ ਅਤੇ 31 ਮਾਰਚ ਨੂੰ ਮਹਾਵੀਰ ਜਯੰਤੀ ਮੌਕੇ ਵੀ ਸਰਕਾਰੀ ਅਵਕਾਸ ਹੋਵੇਗਾ।

ਮਾਰਚ ਮਹੀਨਾ ਤਿਉਹਾਰਾਂ ਅਤੇ ਛੁੱਟੀਆਂ ਨਾਲ ਭਰਪੂਰ ਹੁੰਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਚੱਲ ਰਹੀਆਂ ਹੁੰਦੀਆਂ ਹਨ, ਜੋ ਅਕਸਰ ਮਾਰਚ ਅਤੇ ਅਪ੍ਰੈਲ ਵਿੱਚ ਸਮਾਪਤ ਹੁੰਦੀਆਂ ਹਨ। ਹੋਲੀ ਅਤੇ ਰਮਜ਼ਾਨ ਵਰਗੇ ਤਿਉਹਾਰਾਂ ਨਾਲ ਨਾਲ ਵੀਕਐਂਡ ਛੁੱਟੀਆਂ ਵੀ ਇਸ ਮਹੀਨੇ ਵਿੱਚ ਸ਼ਾਮਲ ਹਨ। ਇਸ ਕਰਕੇ, ਜੇ ਤੁਸੀਂ ਕਿਤੇ ਘੁੰਮਣ ਦਾ ਯੋਜਨਾ ਬਣਾ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਵਧੀਆ ਮੌਕਾ ਹੋ ਸਕਦਾ ਹੈ।