ਪੰਜਾਬ ਚ ਹੋਈ ਵੱਡੀ ਵਾਰਦਾਤ – ਲੁਟੇਰਿਆਂ ਨਾਲ ਗੋਲੀਬਾਰੀ ਚ 1 ਦੀ ਹੋਈ ਮੌਤ

ਪੰਜਾਬ ਚ ਹੋਈ ਵੱਡੀ ਵਾਰਦਾਤ

ਕਪੂਰਥਲਾ-ਨਕੋਦਰ ਰੋਡ ’ਤੇ ਸਥਿਤ ਪਿੰਡ ਨੱਥੂ ਚਾਹਲ ਵਿੱਚ ਇਕ ਆਟਾ ਮਿੱਲ ’ਚ ਤਿੰਨ ਅਣਪਛਾਤੇ ਲੁਟੇਰੇ ਚੋਰੀ ਦੀ ਨੀਅਤ ਨਾਲ ਦਾਖਲ ਹੋਏ। ਜਦੋਂ ਮਿੱਲ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰਿਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਆਤਮ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਦੌਰਾਨ ਇਕ ਲੁਟੇਰਾ ਥਾਂ ‘ਤੇ ਹੀ ਮਾਰਿਆ ਗਿਆ।

ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਕਪੂਰਥਲਾ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ, ਲੁਟੇਰੇ ਮਿੱਲ ਦੀ ਕੰਧ ਤੋੜ ਕੇ ਅੰਦਰ ਦਾਖਲ ਹੋਏ ਸਨ। ਦੋ ਹੋਰ ਲੁਟੇਰੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਖੋਜ ਲਈ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੇ ਜਾ ਰਹੇ ਹਨ।

ਡੀਐਸਪੀ ਦਿੱਪ ਕਰਨ ਸਿੰਘ ਨੇ ਦੱਸਿਆ ਕਿ ਮਾਰੇ ਗਏ ਲੁਟੇਰੇ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜੀ ਗਈ ਹੈ ਅਤੇ ਉਸ ਦੀ ਪਛਾਣ ਲਈ ਸੂਬੇ ਦੇ ਸਾਰੇ ਕੰਟਰੋਲ ਰੂਮਾਂ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ।