ਪੰਜਾਬ ਚ ਹੁਣ ਸਕੂਲਾਂ ਤੋਂ ਬਾਅਦ ਗਰਮੀਆਂ ਦੇ ਮੱਦੇਨਜ਼ਰ ਇਹਨਾਂ ਲਈ ਕੀਤਾ ਗਿਆ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧਦੀ ਪਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵੀ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹੈ l ਜਿਸ ਤਰੀਕੇ ਦੇ ਨਾਲ ਗਰਮ ਹਵਾਵਾਂ ਚਲਦੀਆਂ ਪਈਆਂ ਹਨ ਉਸਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਤੇ ਆਖਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਜਿਆਦਾ ਵਧੇਗੀ ਤੇ ਤਾਪਮਾਨ ਦੇ ਵਿੱਚ ਵੀ ਵਾਧਾ ਹੋਵੇਗਾ l ਦੂਜੇ ਪਾਸੇ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵੱਧ ਰਹੀ ਗਰਮੀ ਦੇ ਕਾਰਨ ਸਕੂਲਾਂ ਦੇ ਵਿੱਚ ਕੱਲ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਬੱਚੇ ਇਸ ਗਰਮੀ ਦੇ ਪ੍ਰਕੋਪ ਤੋਂ ਬਚ ਸਕਣ l

ਇਸੇ ਵਿਚਾਲੇ ਹੁਣ ਵਧ ਰਹੀ ਗਰਮੀ ਦੇ ਕਾਰਨ ਮਾਨ ਸਰਕਾਰ ਦੇ ਵੱਲੋਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ l ਦਰਅਸਲ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤੇ ਜਾਰੀ ਨੋਟੀਫਿਕੇਸ਼ਨ ਵਿਚ ਆਖਿਆ ਗਿਆ ਹੈ ਕਿ ਮੌਸਮ ਵਿਭਾਗ ਵਲੋਂ ਜ਼ਿਆਦਾ ਗਰਮੀ ਕਾਰਣ 25 ਮਈ ਤਕ ਰੈੱਡ ਅਲਰਟ ਜਾਰੀ ਕੀਤਾ ਗਿਆ । ਜਿਸ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਦੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਵਿਚ ਮਿਤੀ 21 ਮਈ ਤੋਂ 30 ਜੂਨ ਤਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਆਂਗਣਵਾੜੀ ਸੈਂਟਰਾਂ ਵਿਚ ਆਉਂਦੇ ਬੱਚਿਆਂ ਦੀ ਉਮਰ 3 ਤੋਂ 6 ਸਾਲ ਦੀ ਹੁੰਦੀ ਹੈ, ਜਿਸ ਕਰਕੇ ਇਨ੍ਹਾਂ ਬੱਚਿਆਂ ਦੀ ਸਾਂਭ-ਸੰਭਾਲ ਕਰਨੀ ਜ਼ਿਆਦਾ ਜ਼ਰੂਰੀ ਹੈ।

ਇਸ ਵਾਸਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਮਿਤੀ 21 ਮਈ ਤੋਂ 30 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ, ਤਾਂ ਜੋ ਬੱਚਿਆਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ । ਇਨ੍ਹਾਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਆਂਗਣਵਾੜੀ ਵਰਕਰਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਵਲੋਂ ਇਸ ਸਮੇਂ ਦੌਰਾਨ ਹੋਮ ਵਿਜ਼ਿਟ ਕਰਨਾ ਯਕੀਨੀ ਬਣਾਵੇ ਅਤੇ ਬੱਚਿਆਂ ਨੂੰ ਟੇਕ ਹੋਮ ਰਾਸ਼ਨ ਦਿੱਤਾ ਜਾਵੇ।

ਵਿਭਾਗ ਵਲੋਂ ਮੰਗੀਆਂ ਜਾਣ ਵਾਲੀਆਂ ਰਿਪੋਰਟਾਂ ਵੀ ਸਮੇਂ ਸਿਰ ਭੇਜਣੀਆਂ ਯਕੀਨੀ ਬਣਾਈਆਂ ਜਾਣ ਅਤੇ ਪੋਸ਼ਣ ਟਰੈਕਰ ਤੇ ਰੋਜ਼ਾਨਾ ਆਪਣੀਆਂ ਰਿਪੋਰਟਾਂ ਅੱਪਡੇਟ ਕੀਤੀਆਂ ਜਾਣ। ਸੋ ਸੂਬੇ ਅੰਦਰ ਜਿਸ ਤਰੀਕੇ ਦੇ ਨਾਲ ਗਰਮ ਹਵਾਵਾਂ ਚੱਲਦੀਆਂ ਪਈਆਂ ਹਨ ਤੇ ਗਰਮੀ ਦਾ ਪ੍ਰਕੋਪ ਲਗਾਤਾਰ ਵਾਧਾ ਪਿਆ ਹੈ ਉਸ ਦੇ ਚਲਦੇ ਲੋਕਾਂ ਦੇ ਲਈ ਜੀਵਨ ਬਸਰ ਕਰਨਾ ਮੁਸ਼ਕਿਲ ਹੋਇਆ ਪਿਆ l ਪਰ ਹੁਣ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਸਕੂਲਾਂ ਸਮੇਤ ਆਂਗਣਵਾੜੀ ਸੈਂਟਰਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।