ਪੰਜਾਬ ਚ ਹੁਣੇ ਹੁਣੇ ਇਥੇ ਕਈ ਮਰੇ , ਛਾਇਆ ਸੋਗ ਮ੍ਰਿਤਕਾਂ ਦੀ ਹਜੇ ਨਹੀਂ ਹੋ ਸਕੀ ਪਹਿਚਾਣ

649

ਹੁਣੇ ਆਈ ਤਾਜਾ ਵੱਡੀ ਖਬਰ

ਇਹ ਸਾਲ ਪਤਾ ਨਹੀਂ ਅਜੇ ਕਿੰਨੀਆਂ ਕੁ ਹੋਰ ਦੁਖਦਾਈ ਖਬਰ ਸਾਨੂੰ ਸੁਣਦਾ ਰਹੇਗਾ। ਪੰਜਾਬ ਅੰਦਰ ਦਿਨ-ਬ-ਦਿਨ ਸੜਕ ਹਾਦਸਿਆਂ ਦੇ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।ਕਹਿੰਦੇ ਨੇ ਕਿ ਐਕਸੀਡੈਂਟ ਦਾ ਤੇ ਨਾਮ ਹੀ ਮਾੜਾ ਹੁੰਦਾ ਹੈ ਜਦੋਂ ਵੀ ਇਸ ਨੂੰ ਸੁਣਦੇ ਹਾਂ ਤਾਂ ਹਰ ਕੋਈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਖ਼ੈਰੀਅਤ ਮੰਗਦਾ ਹੈ । ਜਿਸ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ਜਿਸ ਦਾ ਜ਼ਿਕਰ ਹੋਇਆ ਹੋਵੇ। ਅੱਜ ਕੱਲ ਭਿਆਨਕ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।

ਜਿਸ ਕਾਰਨ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੇ ਜਾਂਦੀਆਂ ਹਨ। ਤੇ ਬਹੁਤ ਸਾਰੇ ਲੋਕ ਇਹਨਾਂ ਹਾਦਸਿਆਂ ਦੇ ਵਿਚ ਜ਼ਖ਼ਮੀ ਹੋ ਜਾਂਦੇ ਹਨ। ਇਸ ਵਰ੍ਹੇ ਵਿੱਚ ਦੁਖਦਾਈ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਲੁਧਿਆਣਾ ਵਿੱਚ ਅੱਜ ਹਾਲਾਤ ਉਸ ਵੇਲੇ ਗਮਗੀਨ ਹੋ ਗਏ । ਜਦੋਂ ਸੜਕ ਦੁਰਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਲੁਧਿਆਣਾ ਦੇ ਐਸਪੀਐਸ ਹਸਪਤਾਲ ਨੇੜੇ ਸੇਰਪੁਰ ਬ੍ਰਿਜ ਦੀ ਹੈ, ਜਿਥੇ ਵਾਪਰੇ ਸੜਕ ਹਾਦਸੇ ਨੇ ਇੱਕ ਵਾਰ ਫਿਰ ਤੋਂ ਮਾਹੌਲ ਨੂੰ ਗਮਗੀਨ ਕਰ ਦਿੱਤਾ ਹੈ।

ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਇਸ ਘਟਨਾ ਸਬੰਧੀ ਗੱਲਬਾਤ ਕਰਦੇ ਦੱਸਿਆ, ਉਹ ਅਤੇ ਉਸ ਦਾ ਚਚੇਰਾ ਭਰਾ ਟਰਾਂਸਪੋਰਟ ਨਗਰ ਵਿਖੇ ਮਾਲ ਲਿਜਾਣ ਤੋਂ ਬਾਅਦ ਪੁਲ ਤੇ ਤੁਰੇ ਜਾ ਰਹੇ ਸਨ। ਉਸ ਸਮੇਂ ਇਕ ਤੇਜ਼ ਰਫ਼ਤਾਰ ਟਾਟਾ ਸਫਾਰੀ ਚਾਲਕ ਨੇ ਉਸ ਦੇ ਭਰਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦਾ ਭਰਾ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਟਾਟਾ ਸਫ਼ਾਰੀ ਚਾਲਕ ਵੱਲੋਂ ਭੱਜਣ ਦੇ ਚੱਕਰ ਵਿਚ ਦੋ ਹੋਰ ਰਾਹਗੀਰਾਂ ਨੂੰ ਕੁਚਲ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਗੱਡੀ ਚਾਲਕ ਆਪਣੇ ਪਰਿਵਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿਚ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚ ਗਈ, ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਧਨਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਦੀ ਪਹਿਚਾਣ ਹੋ ਗਈ ਹੈ। ਜਦ ਕਿ 2 ਮ੍ਰਿਤਕਾ ਦੀ ਪਹਿਚਾਣ ਹੋਣੀ ਅਜੇ ਬਾਕੀ ਹੈ। ਇਸ ਸਾਰੀ ਘਟਨਾ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ,ਜੋ ਅਜੇ ਤੱਕ ਫਰਾਰ ਹੈ।