BREAKING NEWS
Search

ਪੰਜਾਬ ਚ ਸਕੂਲਾਂ ਦੇ ਲਈ 7 ਦਸੰਬਰ ਬਾਰੇ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪਿਆ ਹੈ। ਮਾਰਚ ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਅਕਤੂਬਰ ਵਿੱਚ ਮੁੜ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਤੇ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਕਰੋਨਾ ਦੇ ਦੌਰ ਨੂੰ ਵੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ।

ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਸਲੇਬਸ ਵਿੱਚ ਵੀ ਕ-ਟੌ- ਤੀ ਕੀਤੀ ਗਈ ਹੈ। ਹੁਣ ਪੰਜਾਬ ਦੇ ਸਕੂਲਾਂ ਵਾਸਤੇ 7 ਦਸੰਬਰ ਲਈ ਇਕ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਦੀ ਪੜ੍ਹਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 2021 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਦੇਖਦੇ ਹੋਏ 7 ਦਸੰਬਰ ਤੋਂ ਸੂਬੇ ਅੰਦਰ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਤੋਂ ਦਸੰਬਰ 2020 ਦਾ ਟੈਸਟ ਲਿਆ ਜਾ ਰਿਹਾ ਹੈ। ਟੈਸਟਾਂ ਸਬੰਧੀ ਡੇਟਸ਼ੀਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਇਹ ਡੇਟਸੀਟ ਪ੍ਰੀ-ਪ੍ਰਾਇਮਰੀ, ਅੱਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸਕੈਂਡਰੀ ਕਲਾਸਾਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਦੀ ਪ੍ਰੀਖਿਆ ਸਕੂਲ ਵਿੱਚ ਹੋਵੇਗੀ। ਜਦ ਕਿ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਦੇ ਟੈਸਟ ਆਨਲਾਈਨ ਹੀ ਲਏ ਜਾਣਗੇ। ਇਨ੍ਹਾਂ ਟੈਸਟਾਂ ਸਬੰਧੀ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜਿਸ ਵਿੱਚ ਪ੍ਰਾਇਮਰੀ ਕਲਾਸਾਂ ਵਾਲੇ ਬੱਚਿਆਂ ਦਾ ਟੈਸਟ ਪੁਸਤਕਾਂ ਤੋਂ ਸਿਰਫ 50 ਫੀਸਦੀ ਸਲੇਬਸ ਵਿਚੋਂ ਹੀ ਲਿਆ ਜਾਵੇਗਾ। ਇਨ੍ਹਾਂ ਟੈਸਟਾਂ ਵਿੱਚ ਪਹਿਲੀ ਤੋਂ ਦੂਜੀ ਤੇ 15 ਪ੍ਰਤੀਸ਼ਤ, ਤੀਜੀ ਤੋਂ ਪੰਜਵੀ ਕਲਾਸ ਤੱਕ 20 ਸਵਾਲ ਹੋਣਗੇ। ਹਰ ਸਵਾਲ ਦੋ ਨੰਬਰ ਦਾ ਹੋਵੇਗਾ। ਇਹ ਲਿੰਕ ਇਕ ਦਿਨ ਪਹਿਲਾਂ ਅਡਵਾਂਸ ਵਿਚ ਭੇਜਿਆ ਜਾਵੇਗਾ, ਦੋ ਦਿਨ ਲਈ ਇਹ ਲਿੰਕ ਐਕਟਿਵ ਰਹੇਗਾ। ਟੈਸਟ ਕਰਵਾਉਣ ਤੋਂ ਬਾਅਦ ਸਬਜੈਕਟ ਟਾਈਪ ਪ੍ਰਸ਼ਨ ਦਾ ਰਿਕਾਰਡ ਅਧਿਆਪਕ ਆਪਣੇ ਕੋਲ ਰੱਖਣਗੇ।

ਛੇਵੀਂ ਤੂੰ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਸਲੇਬਸ 30 ਨਵੰਬਰ ਤੱਕ ਹੋਵੇਗਾ। ਛੇਵੀਂ ਤੋਂ ਅੱਠਵੀਂ ਤੱਕ ਦਾ ਪੇਪਰ ਬੋਰਡ ਦੇ ਪੈਟਰਨ ਮੁਤਾਬਕ ਹੋਵੇਗਾ। ਟੈਸਟ ਵਿੱਚ ਦਿੱਤੇ ਜਾਣ ਵਾਲੇ ਸਵਾਲ ਅੱਧੇ ਹੋਣਗੇ ਤੇ ਉਨ੍ਹਾਂ ਦੇ ਅੰਕ ਵੀ ਅੱਧੇ ਹੀ ਦਿੱਤੇ ਜਾਣਗੇ । 9ਵੀਂ ਤੋਂ 12ਵੀਂ ਤੱਕ ਦੇ ਟੈਸਟ ਪੰਜਾਬ ਸਕੂਲ ਸਿੱਖਿਆ ਦੇ ਨਵੇਂ ਪੈਟਰਨ ਦੇ ਹਿਸਾਬ ਨਾਲ ਲਏ ਜਾਣਗੇ। ਇਸ ਸਬੰਧੀ ਪ੍ਰਸ਼ਨ ਪੱਤਰ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਐਲੀਮੈਂਟਰੀ ਸਕੂਲ ਸਿੱਖਿਆ, ਸਕੈਡਰੀ ਸਿਖਿਆ ਨੂੰ ਇੱਕ ਦਿਨ ਪਹਿਲਾਂ ਭੇਜ ਦਿੱਤੇ ਜਾਣਗੇ।