ਪੰਜਾਬ ਚ ਸਕੂਲਾਂ ਦੇ ਖੁਲਣ ਦੇ ਸਮੇਂ ਬਾਰੇ ਪੈ ਗਿਆ ਇਹ ਭੀਚਕੜਾ – ਪੜ੍ਹੋ ਪੂਰੀ ਖਬਰ

4002

ਆਈ ਤਾਜਾ ਵੱਡੀ ਖਬਰ

ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਮਾਰਚ ਤੋਂ ਹੀ ਸਾਰੇ ਵਿੱਦਿਅਕ ਅਦਾਰੇ ਬੰਦ ਕੀਤੇ ਗਏ ਸਨ। ਹੁਣ ਪੰਜਾਬ ਸਰਕਾਰ ਵੱਲੋਂ ਤੇ ਸਿੱਖਿਆ ਵਿਭਾਗ ਵੱਲੋਂ 19 ਅਕਤੂਬਰ ਤੋਂ ਉਨ੍ਹਾਂ ਨੂੰ ਦੁਬਾਰਾ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ , ਤੇ ਨਾਲ ਹੀ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਹੁਕਮ ਦੇ ਤਹਿਤ9 ਵੀ ਤੋਂ ਲੈ ਕੇ 12 ਵੀਂ ਜਮਾਤ ਦੇ ਵਿਦਿਆਰਥੀ ਹੀ ਸਕੂਲ ਆ ਸਕਦੇ ਹਨ।

ਹੁਣ ਪੰਜਾਬ ਸਿੱਖਿਆ ਵਿਭਾਗ ਵੱਲੋਂ ਪੰਜਾਬ ਵਿੱਚ ਸਕੂਲਾਂ ਦੇ ਖੁੱਲ੍ਹਣ ਨੂੰ ਲੈ ਕੇ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਨੇ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਤਾਂ ਜੋ ਇਸ ਕਰੋਨਾ ਮਹਾਂਮਾਰੀ ਦੇ ਦੌਰ ਦੇ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਉਨ੍ਹਾਂ ਦੀ ਪੜ੍ਹਾਈ ਨੂੰ ਵੀ ਜਾਰੀ ਰੱਖਿਆ ਜਾਵੇ।

ਪੰਜਾਬ ਵਿੱਚ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਸਕੂਲ ਖੁਲਣ ਜਾ ਰਹੇ ਹਨ।ਪੰਜਾਬ ਚ ਸਕੂਲਾਂ ਦੇ ਖੁਲਣ ਦੇ ਸਮੇਂ ਵਿਚ ਇੱਕ ਵੱਡੀ ਦੁਚਿਤੀ ਬਣ ਗਈ ਹੈ ਸਿੱਖਿਆ ਮੰਤਰੀ ਦੇ ਅਨੁਸਾਰ ਸਕੂਲ ਸਿਰਫ ਤਿੰਨ ਘੰਟੇ ਲਈ ਹੀ ਖੋਲ੍ਹੇ ਜਾਣਗੇ। ਉਧਰ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਖੁੱਲੇ ਰੱਖਣ ਦਾ ਸਮਾਂ 6 ਘੰਟੇ ਜਾਰੀ ਕਰ ਦਿਤਾ ਗਿਆ ਹੈ। 1 ਅਕਤੂਬਰ ਤੋਂ 2020 ਤੋਂ 31 ਅਕਤੂਬਰ 2020ਅਤੇ 1 ਮਾਰਚ 2021 ਤੋਂ 31 ਮਾਰਚ 2021 ਤੱਕ ਸਾਰੇ ਪ੍ਰਾਈਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ2:30 ਵਜੇ ਤੱਕ ਹੋਵੇਗਾ।

ਇਸ ਤਰ੍ਹਾਂ ਹੀ ਸਾਰੇ ਸਕੈਂਡਰੀ , ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰ 8:30 ਤੋਂ ਦੁਪਹਿਰ 2 ,:50ਵਜੇ ਤੱਕ ਹੋਵੇਗਾ। 1 ਨਵੰਬਰ 2020ਤੋਂ 28 ਫਰਵਰੀ 2021 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ 9ਵਜੇ ਤੋਂ 3ਵਜੇ ਤਕ। ਸਕੈਂਡਰੀ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ 9 ਵਜੇ ਤੋਂ 3,:20ਤਕ ਹੋਵੇਗਾ। ਜਦ ਕਿ 1 ਅਪ੍ਰੈਲ ਤੋਂ 30 ਸਿਤੰਬਰ 2021 ਤੱਕ ਸਾਰੇ ਪ੍ਰਾਇਮਰੀ, ਹਾਈ ਅਤੇ ਹਾਇਰ ਸਕੈਂਡਰੀ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਸਿੱਖਿਆ ਮੰਤਰੀ ਵੱਲੋਂ ਸਾਰੇ ਸਕੂਲਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।