ਪੰਜਾਬ ਚ ਸ਼ਾਮ 5 ਵਜੇ ਬਾਰੇ ਹੋਇਆ ਇਹ ਐਲਾਨ – ਕੇਂਦਰ ਤੋਂ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

53 ਦਿਨਾਂ ਤੋਂ ਪੰਜਾਬ ਦੀਆਂ ਸਭ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ। ਇਥੇ ਹੀ 21 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਅਤੇ ਮੁੱਖ ਮੰਤਰੀ ਵਿਚਕਾਰ ਹੋਈ ਮੀਟਿੰਗ ਦੇ ਨਤੀਜੇ ਵਜੋਂ ਮਾਲ ਗੱਡੀਆਂ ਤੇ ਰੇਲ ਗੱਡੀਆਂ ਦੇ ਮੁੜ ਸ਼ੁਰੂ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਟੋਲ ਪਲਾਜ਼ਾ, ਰੇਲਵੇ ਲਾਈਨ ਰਿਲਾਇੰਸ ਦੇ ਪੇਟ੍ਰੋਲ ਪੰਪ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਸਨ ।

ਹੁਣ ਸ਼ਾਮ 5 ਵਜੇ ਬਾਰੇ ਕੇਂਦਰ ਸਰਕਾਰ ਵੱਲੋਂ ਇਕ ਐਲਾਨ ਕੀਤਾ ਗਿਆ ਹੈ। ਕੇਂਦਰ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਉਦਯੋਗਾਂ ਦੇ ਉੱਪਰ ਬਹੁਤ ਬੁਰਾ ਅਸਰ ਪਿਆ ਹੈ। ਉਥੇ ਹੀ ਹੋਣ ਕਿਸਾਨਾਂ ਵੱਲੋਂ ਰੇਲਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਥੇ ਹੁਣ ਬੰਦ ਪਏ ਬਰਾਮਦ-ਦਰਾਮਦ ਦਾ ਪਹੀਆ ਦੁਬਾਰਾ ਤੋਂ ਅੱਜ ਮੁੜ ਪਟੜੀ ਤੇ ਆਉਣ ਲਈ ਸ਼ੁਰੂ ਹੋ ਜਾਵੇਗਾ। ਲੁਧਿਆਣਾ ਦੇ ਵਿੱਚ ਉਦਯੋਗ ਜਗਤ ਲਈ ਇਹ ਬਹੁਤ ਚੰਗੀ ਖਬਰ ਹੈ। ਕਿਉਂਕਿ ਗੱਡੀਆਂ ਦੇ ਬੰਦ ਹੋਣ ਕਾਰਨ ਉਨ੍ਹਾਂ ਦੇ ਵਪਾਰ ਉਪਰ ਬਹੁਤ ਗੰਭੀਰ ਅਸਰ ਪਿਆ ਹੈ। ਰੇਲਵੇ ਵਿਭਾਗ ਵੱਲੋਂ ਲਾਈਨਾਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਸੋਮਵਾਰ ਸ਼ਾਮ ਤੋਂ ਹੀ ਮਾਲ ਗੱਡੀਆਂ ਨੂੰ ਮੁਹਈਆ ਕਰਵਾਉਣ ਦੀ ਗੱਲ ਆਖੀ ਗਈ ਹੈ।

ਆਈਸੀਸੀ ਦੀ ਗੇਟਵੇਅ ਰੇਲ ਫ੍ਰੇਟ ਲਿਮਟਿਡ ਦੇ ਟਰਮੀਨਲ ਹੈ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਤੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਨਾਲ ਅੱਜ ਸ਼ਾਮ 5 ਵਜੇ ਤੋਂ ਹੀ ਮਾਲ ਗੱਡੀਆਂ ਨੂੰ ਚਲਾਏ ਜਾਣ ਦੀ ਗੱਲ ਆਖੀ ਗਈ ਹੈ। ਜਿਸ ਦੇ ਤਹਿਤ 150 ਕੰਟੇਨਰ ਦੋ ਗੱਡੀਆਂ ਵਿੱਚ ਭੇਜੇ ਜਾਣ ਦੀ ਤਿਆਰੀ ਵੀ ਪੂਰੀ ਕਰ ਲਈ ਗਈ ਹੈ। ਮੰਗਲਵਾਰ ਤੱਕ ਚਾਰ ਟਰੇਨਾ ਚੱਲਣ ਦੀ ਆਸ ਜਤਾਈ ਗਈ ਹੈ।

ਜੋ ਟ੍ਰੇਨਾਂ ਦੇ ਬੰਦ ਹੋਣ ਦੌਰਾਨ ਕੰਟੇਨਰ ਲੋਹੇ ਦੀ ਸਕਰੈਪ ਦੇ ਰੁਕੇ ਹੋਏ ਸਨ, ਉਨ੍ਹਾਂ ਦੇ ਵੀ ਹੁਣ ਲੁਧਿਆਣਾ ਆਉਣ ਦੀ ਆਸ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਕਿ ਅਗਰ ਸਭ ਕੁਝ ਠੀਕ ਚੱਲਦਾ ਹੈ ਤਾਂ ਇਨ੍ਹਾਂ ਦਸ ਦਿਨਾਂ ਦੇ ਬੈਕਲਾਗ ਨੂੰ ਖਤਮ ਕਰ ਦਿੱਤਾ ਜਾਵੇਗਾ । ਰੇਲਵੇ ਵਿਭਾਗ ਵੱਲੋਂ ਲੁਧਿਆਣਾ ਫਿਨਲੈਂਡ ਕੰਟੇਨਰ ਡੀਪੂ ਨੂੰ ਹਰੀ ਝੰਡੀ ਦੇਣ ਮਗਰੋਂ ਅੱਜ ਲੁਧਿਆਣਾ ਦੇ ਸਾਨੇਵਾਲ ਸਥਿਤ ਆਈ ਸੀ ਡੀ ਵੱਲੋਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 150 ਦੇ ਕਰੀਬ 20 ਤੋਂ 40 ਫੁੱਟ ਦੇ ਕੰਟੇਨਰ ਭੇਜਣ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਕ੍ਰਿਸਮਿਸ ਦੇ ਚੱਲ ਰਹੇ ਤਿਉਹਾਰਾਂ ਦੇ ਕਾਰਨ ਅਮਰੀਕਾ ਅਤੇ ਯੂਰਪ ਭੇਜੇ ਜਾਣ ਵਾਲੇ ਕੰਟੇਨਰ ਸ਼ਾਮਲ ਹਨ।