ਪੰਜਾਬ ਚ ਵਾਪਰੀ ਵੱਡੀ ਖੌਫਨਾਕ ਵਾਰਦਾਤ , 3 ਬੱਚਿਆਂ ਦੇ ਪਿਓ ਦਾ ਦਰਿੰਦਿਆਂ ਵਲੋਂ ਗੋਲੀਆਂ ਮਾਰ ਕੀਤਾ ਕਤਲ

646

ਆਈ ਤਾਜਾ ਵੱਡੀ ਖਬਰ 

1 ਜੂਨ ਨੂੰ ਪੰਜਾਬ ਅੰਦਰ ਵੋਟਾਂ ਹਨ l ਜਿਸ ਕਾਰਨ ਸਿਆਸੀ ਪਾਰਟੀਆਂ ਜੋਰਾ ਸ਼ੋਰਾਂ ਤੇ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪਰ ਹੁਣ ਤੁਹਾਨੂੰ ਇੱਕ ਅਜਿਹੀ ਘਟਨਾ ਬਾਰੇ ਦੱਸਾਂਗੇ ਜਿਸ ਨੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਦਰਅਸਲ ਦਿਨ ਦਿਹਾੜੇ ਪੰਜਾਬ ਦੇ ਵਿੱਚ ਵੱਡੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਤਿੰਨ ਬੱਚਿਆਂ ਦੇ ਪਿਓ ਦਾ ਦਰਿੰਦਿਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ l ਮਾਮਲਾ ਕਰਤਾਰਪੁਰ ਦੇ ਪਿੰਡ ਮਲੀਆਂ ਤੋਂ ਸਾਹਮਣੇ ਆਇਆ, ਜਿੱਥੇ 2 ਲੋਕਾਂ ਦੀ ਆਪਸੀ ਤਕਰਾਰ ਚੱਲ ਰਹੀ ਹੁੰਦੀ ਹੈ ਕਿ ਇਸੇ ਤਕਰਾਰ ਨੂੰ ਰੁਕਵਾਉਣ ਗਏ ਇਕ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਗਿਆ l ਇਸ ਵਾਰਦਾਤ ਵਿਚ ਇਕ ਹੋਰ ਨੌਜਵਾਨ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਦੀ ਹਾਲਤ ਨੂੰ ਵੇਖਦਿਆਂ ਹੋਇਆ, ਤੁਰੰਤ ਉਸ ਨੂੰ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ l ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ l ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਗੁਰਪ੍ਰੀਤ ਸਿੰਘ ਲਾਲੀ ਮਿੱਟੀ ਦੀ ਭਰਤੀ ਪਾਉਣ ਦਾ ਕੰਮ ਕਰਦਾ ਤੇ ਪਿੰਡ ’ਚ ਹੀ ਕਿਸੇ ਦੇ ਪਲਾਟ ’ਚ ਮਿੱਟੀ ਪਵਾ ਰਿਹਾ ਸੀ।

ਇਸ ਦੌਰਾਨ ਉਸ ਦੀ ਇਕ ਟਰਾਲੀ ਦਾ ਡਰਾਈਵਰ, ਜੋਕਿ ਟਰਾਲੀ ’ਚ ਮਿੱਟੀ ਭਰ ਕੇ ਪਲਾਟ ’ਚ ਸੁੱਟਣ ਜਾ ਰਿਹਾ ਸੀ ਕਿ ਰਸਤੇ ’ਚ ਇਕ ਕਾਰ ਖੜ੍ਹੀ ਸੀ, ਜਿਸ ਨੂੰ ਪਰ੍ਹੇ ਕਰਨ ਲਈ ਡਰਾਈਵਰ ਨੇ ਕਾਰ ਚਾਲਕ ਨੂੰ ਕਿਹਾ ਪਰ ਉਨ੍ਹਾਂ ਕਾਰ ਨੂੰ ਸਾਈਡ ’ਤੇ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਟਰਾਲੀ ਡਰਾਈਵਰ ਨੇ ਆਪਣੇ ਮਾਲਕ ਗੁਰਪ੍ਰੀਤ ਸਿੰਘ ਲਾਲੀ ਨੂੰ ਫੋਨ ਕਰਕੇ ਮੌਕੇ ’ਤੇ ਸੱਦ ਲਿਆ, ਜਿੱਥੇ ਉਨ੍ਹਾਂ ਕਾਰ ਸਵਾਰਾਂ ਦੀ ਗੁਰਪ੍ਰੀਤ ਸਿੰਘ ਨਾਲ ਬਹਿਸ ਹੋ ਗਈ। ਬਹਿਸਬਾਜੀ ਬਾਰੇ ਸੁਣ ਕੇ ਗੁਰਪ੍ਰੀਤ ਸਿੰਘ ਦੇ ਚਚੇਰੇ ਭਰਾ ਮਨਜਿੰਦਰ ਸਿੰਘ ਨੇ ਮੌਕੇ ’ਤੇ ਪਿੰਡ ਦੇ ਭਿੱਖੀ ਚੌਂਕ ’ਚ ਪਹੁੰਚ ਗਿਆ ਤੇ ਇਸੇ ਦੌਰਾਨ ਕਾਰ ਚਾਲਕਾਂ ਨੇ ਪਹਿਲਾਂ ਹਵਾਈ ਫਾਇਰ ਕੀਤੇ ਅਤੇ ਫਿਰ ਮਨਜਿੰਦਰ ਸਿੰਘ ਦੇ 3 ਗੋਲ਼ੀਆਂ ਮਾਰੀਆਂ। ਇਸ ਦੌਰਾਨ ਹੋ ਰਹੀ ਲੜਾਈ ’ਚ ਗੁਰਪ੍ਰੀਤ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ।

ਵਾਰਦਾਤ ਤੋਂ ਬਾਅਦ ਦੋਸ਼ੀ ਕਾਰ ਲੈ ਕੇ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਮਨਜਿੰਦਰ ਸਿੰਘ ਦੀ ਮੌਤ ਹੋ ਗਈ l ਸੋ ਇਸ ਵੱਡੀ ਵਾਰਦਾਤ ਦੇ ਵਾਪਰਨ ਤੋਂ ਬਾਅਦ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l ਉਧਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।