BREAKING NEWS
Search

ਪੰਜਾਬ ਚ ਵਾਪਰਿਆ ਕਹਿਰ ਇਥੇ ਇਸ ਤਰਾਂ ਵਿਛੀਆਂ 6 ਲੋਥਾਂ, ਸਾਰੇ ਪਾਸੇ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸਭ ਨੇ ਇਸ ਸਾਲ ਦੀ ਆਮਦ ਤੇ ਸੋਚਿਆ ਸੀ ,ਕਿ ਇਹ ਸਾਲ ਸਾਡੀ ਜਿੰਦਗੀ ਦੇ ਵਿਚ ਬੁਹਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।ਪਰ ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ।

ਕੁਝ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਗਿਆ ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ।ਇਨ੍ਹਾਂ ਵਿੱਚ ਕਈ ਉਹ ਨੌਜਵਾਨ ਵੀ ਸ਼ਾਮਿਲ ਸਨ , ਜੋ ਘਰ ਤੋਂ ਕਿਸੇ ਕੰਮ ਲਈ ਗਏ ਪਰ ਵਾਪਸ ਨਹੀਂ ਆਏ।ਆਏ ਦਿਨ ਹੀ ਸੜਕ ਦੁਰਘਟਨਾਵਾਂ ਦੇ ਵਿਚ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ। ਜਿਸ ਨੂੰ ਸੁਣ ਕੇ ਹਰ ਇਨਸਾਨ ਦਾ ਮਨ ਦੁਖੀ ਹੋ ਜਾਂਦਾ ਹੈ।

ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਸਿੱਧਵਾਂ ਦੋਨਾ ਤੋਂ ,ਜਿੱਥੇ ਇਸ ਕਹਿਰ ਨਾਲ 6 ਲੋਥਾ ਵਿਛ ਗਈਆਂ।ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਛਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ 7:30ਵਜੇ ਦੀ ਹੈ।ਜਿੱਥੇ ਇੱਕ ਜੁਗਾੜੂ ਵਾਹਨ ਦੀ ਆਲੂਆਂ ਨਾਲ ਭਰੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ 6 ਮੌਤਾਂ ਹੋ ਗਈ ਹੈ। ਇੱਕ ਟਰੱਕ ਆਲੂਆਂ ਨਾਲ ਭਰਿਆ ਹੋਇਆ ਸੀ। ਉਸ ਦੀ ਟੱਕਰ ਇਕ ਜੁਗਾੜੂ ਵਾਹਨ ਜਿਸ ਵਿੱਚ 10 ਜਾਣੇ ਸਵਾਰ ਸਨ,

ਨਾਲ ਹੋਣ ਦੀ ਖਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਜੁਗਾੜੂ ਵਾਹਨ ਵਿੱਚ ਸਵਾਰ 10 ਵਿਅਕਤੀ ਲੇਬਰ ਦਾ ਕੰਮ ਕਰਕੇ ਵਾਪਸ ਆਪਣੀਆ ਝੁੱਗੀਆਂ ਚ ਜਾ ਰਹੇ ਸਨ।ਇਹ ਸਭ ਵਿਅਕਤੀ ਕੰਮ ਉਪਰੰਤ ਸਿੱਧਵਾਂ ਦੋਨਾ ਤੋਂ ਵਾਪਸ ਆ ਰਹੇ ਸਨ। ਖੈੜਾ ਰਿਜ਼ੋਰਟ ਨੇੜੇ ਆਲੂਆਂ ਨਾਲ ਵਧਿਆ ਇਕ ਤੇਜ਼ ਰਫਤਾਰ ਟਰੱਕ ਇਸ ਵਾਹਨ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਹਾਦਸੇ ਵਿਚ 6 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ 4 ਜਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆ ਵਿੱਚੋਂ 1 ਬੱਚਾ ਤੇ 3 ਮੈਬਰ ਇੱਕੋ ਪਰਿਵਾਰ ਦੇ ਜੀਅ ਸ਼ਾਮਲ ਹਨ।ਪੁਲਿਸ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।