ਪੰਜਾਬ ਦੇ ਕਈ ਇਲਾਕਿਆਂ ਵਿੱਚ 7 ਮਈ ਨੂੰ ਲੰਮਾ ਪਾਵਰ ਕੱਟ ਲੱਗਣ ਦੀ ਸੰਭਾਵਨਾ ਹੈ। ਜ਼ਰੂਰੀ ਮੁਰੰਮਤ ਕੰਮਾਂ ਦੇ ਚਲਦਿਆਂ ਕੁਝ ਥਾਵਾਂ ’ਤੇ ਸਵੇਰੇ 10 ਵਜੇ ਤੋਂ ਹੀ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ, ਜੋ ਲਗਭਗ 4 ਘੰਟਿਆਂ ਤੱਕ ਪ੍ਰਭਾਵਿਤ ਰਹਿ ਸਕਦੀ ਹੈ। ਇਸ ਸਬੰਧੀ ਪਾਵਰਕੌਮ ਵੱਲੋਂ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਨਵਾਂਸ਼ਹਿਰ ਵਿੱਚ ਪਾਵਰ ਕੱਟ
ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਮੁਤਾਬਕ 66 ਕੇ.ਵੀ. ਸਬ ਸਟੇਸ਼ਨ ਐਨ.ਐੱਸ.ਆਰ. ਨਾਲ ਜੁੜੇ 11 ਕੇ.ਵੀ. ਮੰਡੀ ਫੀਡਰ ਦੀ ਮੁਰੰਮਤ ਕਾਰਨ 7 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਨਵੀਂ ਆਬਾਦੀ, ਇਬਰਾਹਿਮ ਬਸਤੀ, ਕਰਿਆਮ ਰੋਡ, ਵਾਲਮੀਕਿ ਮੁਹੱਲਾ, ਦਲੀਪ ਨਗਰ, ਸ਼ਿਵ ਕਾਲੋਨੀ, ਖਾਰਾ ਖੂਹ, ਬੱਕਰਖਾਨਾ ਰੋਡ, ਚਰਚ ਕਾਲੋਨੀ, ਮੂਸਾਪੁਰ ਰੋਡ, ਦਾਣਾ ਮੰਡੀ ਅਤੇ ਰਵਿਦਾਸ ਨਗਰ ਸਮੇਤ ਕਈ ਇਲਾਕੇ ਪ੍ਰਭਾਵਿਤ ਰਹਿਣਗੇ।
ਹੋਰ ਇਲਾਕਿਆਂ ’ਚ ਵੀ ਬੱਤੀ ਰਹੇਗੀ ਬੰਦ
ਪੀ.ਐੱਸ.ਪੀ.ਸੀ.ਐਲ. ਦੇ ਅਧਿਕਾਰੀਆਂ ਅਨੁਸਾਰ 66 ਕੇ.ਵੀ. ਅੱਜੋਵਾਲ ਸਬ-ਸਟੇਸ਼ਨ ’ਤੇ ਮੁਰੰਮਤ ਕਾਰਨ 11 ਕੇ.ਵੀ. ਨਵਾਂ ਘਰ, ਬਸੀ ਮਰੂਫ਼ ਅਤੇ 10 ਨੰਬਰ ਇੰਡਸਟਰੀ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸ ਨਾਲ ਘਰਾਂ, ਦੁਕਾਨਾਂ ਅਤੇ ਉਦਯੋਗਿਕ ਇਕਾਈਆਂ ’ਤੇ ਅਸਰ ਪਵੇਗਾ।
ਹਾਜੀਪੁਰ ਇਲਾਕੇ ਵਿੱਚ ਵੀ ਪਾਵਰ ਕੱਟ
ਹਾਜੀਪੁਰ ਦੇ ਉਪ-ਮੰਡਲ ਅਧਿਕਾਰੀ ਮੁਤਾਬਕ ਖਿਜਰਪੁਰ ਫੀਡਰ ਦੀ ਮੁਰੰਮਤ ਕਰਕੇ 7 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਖਿਜਰਪੁਰ, ਸੀਪਰੀਆਂ, ਰੈਲੀ, ਸਿੰਘੋਵਾਲ, ਬੰਬੋਵਾਲ, ਟਿੱਬੀਆਂ ਅਤੇ ਪੜੇਲੀਆਂ ਆਦਿ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।






