ਪੰਜਾਬ ਦੇ ਕਈ ਇਲਾਕਿਆਂ ‘ਚ ਭਲਕੇ ਲੱਗੇਗਾ ਲੰਬਾ ਬਿਜਲੀ ਕੱਟ, ਕਈ ਥਾਵਾਂ ‘ਤੇ 6 ਘੰਟੇ ਬੰਦ ਰਹੇਗੀ ਬਿਜਲੀ ਸਪਲਾਈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮਾਂ ਨੂੰ ਲੈ ਕੇ ਇਹ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਿਜਲੀ ਬੰਦ ਰਹਿਣ ਦਾ ਸਮਾਂ ਵੀ ਤੈਅ ਕਰ ਦਿੱਤਾ ਗਿਆ ਹੈ।
ਮੁੱਲਾਂਪੁਰ ਦਾਖਾ ‘ਚ 6 ਘੰਟੇ ਬੰਦ ਰਹੇਗੀ ਬਿਜਲੀ
ਮੁੱਲਾਂਪੁਰ ਦਾਖਾ ਵਿਖੇ 66 ਕੇ.ਵੀ. ਸਬ-ਸਟੇਸ਼ਨ ਅੱਡਾ ਦਾਖਾ ਦੇ ਪਾਵਰ ਟ੍ਰਾਂਸਫਾਰਮਰ ਟੀ-1 ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਕਾਰਨ 11 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਟੀ-1 ਨਾਲ ਜੁੜੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਪਾਵਰ ਕੱਟ ਦਾ ਅਸਰ ਸ਼ੈਲਰ ਸ਼ਹਿਰੀ, ਦੇਤਵਾਲ ਦਿਹਾਤੀ, ਮੰਡਿਆਣੀ ਦਿਹਾਤੀ, ਕੈਲਪੁਰ ਦਿਹਾਤੀ, ਮੁੱਲਾਂਪੁਰ ਦਿਹਾਤੀ, ਪੰਡੋਰੀ ਦਿਹਾਤੀ, ਬੜੈਚ ਸ਼ਹਿਰੀ, ਬੂਥਗੜ੍ਹ ਸ਼ਹਿਰੀ, ਰੁੜਕਾ ਸ਼ਹਿਰੀ, ਅਜੀਤਸਰ ਅਰਬਨ, ਹਵੇਲੀ ਅਰਬਨ, ਅੱਡਾ ਦਾਖਾ, ਆਈ.ਟੀ.ਬੀ.ਪੀ. ਸ਼ਹਿਰੀ, ਟੈਪਰਾਂ ਸ਼ਹਿਰੀ, ਗਊਸ਼ਾਲਾ ਸ਼ਹਿਰੀ, ਮੁਸਕਿਆਣਾ ਸ਼ਹਿਰੀ ਅਤੇ ਮੋਹੀ ਦਿਹਾਤੀ ਸਮੇਤ ਕਈ ਇਲਾਕਿਆਂ ‘ਤੇ ਪਵੇਗਾ। ਇਸ ਸਬੰਧੀ ਜਾਣਕਾਰੀ ਐਕਸੀਅਨ ਰਵੀ ਚੋਪੜਾ ਵੱਲੋਂ ਦਿੱਤੀ ਗਈ ਹੈ।
ਨੂਰਪੁਰਬੇਦੀ ‘ਚ 4 ਘੰਟੇ ਬਿਜਲੀ ਰਹੇਗੀ ਬੰਦ
ਉੱਧਰ ਨੂਰਪੁਰਬੇਦੀ ਇਲਾਕੇ ਵਿੱਚ ਵੀ ਬਿਜਲੀ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਸਿੰਘਪੁਰ ਦਫ਼ਤਰ ਵੱਲੋਂ ਜੇ.ਈ. ਸੁਰਿੰਦਰ ਪਾਲ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ 11 ਕੇ.ਵੀ. ਨੂਰਪੁਰਬੇਦੀ ਫੀਡਰ ਅਧੀਨ ਆਉਂਦੇ ਪਿੰਡ ਸੈਣੀ ਮਾਜਰਾ, ਨੂਰਪੁਰਬੇਦੀ ਸ਼ਹਿਰ ਅਤੇ ਸਿੰਬਲ ਮਾਜਰਾ ਵਿੱਚ 11 ਨਵੰਬਰ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮੁਰੰਮਤ ਦੇ ਕੰਮ ਦੀ ਸਥਿਤੀ ਅਨੁਸਾਰ ਬਿਜਲੀ ਕੱਟ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ। ਇਸ ਲਈ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਪਹਿਲਾਂ ਹੀ ਆਪਣਾ ਜ਼ਰੂਰੀ ਕੰਮ ਨਿਪਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ।







