ਪੰਜਾਬ ਸਰਕਾਰ ਵੱਲੋਂ ਮੰਗਲਵਾਰ, 15 ਸਤੰਬਰ ਨੂੰ ‘ਸੰਵਤਸਰੀ ਦਿਵਸ’ ਦੇ ਮੱਦੇਨਜ਼ਰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਮੁਲਾਜ਼ਮਾਂ ਲਈ ਕੁੱਲ 27 ਰਾਖਵੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਮੁਲਾਜ਼ਮ ਆਪਣੀ ਸਹੂਲਤ ਮੁਤਾਬਕ ਕੋਈ ਵੀ 2 ਛੁੱਟੀਆਂ ਲੈ ਸਕਦੇ ਹਨ।
ਇਸ ਸੂਚੀ ਵਿੱਚ ਸਤੰਬਰ ਮਹੀਨੇ ਦੀਆਂ 15 ਸਤੰਬਰ ਤੋਂ ਇਲਾਵਾ 20, 25 ਅਤੇ 28 ਸਤੰਬਰ ਦੀਆਂ ਤਾਰੀਖਾਂ ਵੀ ਰਾਖਵੀਂ ਛੁੱਟੀ ਵਜੋਂ ਸ਼ਾਮਲ ਹਨ।
ਹਾਲਾਂਕਿ, ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ 15 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਗਜ਼ਟਿਡ ਛੁੱਟੀ ਨਹੀਂ ਹੋਵੇਗੀ, ਬਲਕਿ ਇਹ ਰਾਖਵੀਂ ਛੁੱਟੀ ਹੈ। ਇਸ ਲਈ ਸਕੂਲ, ਕਾਲਜ ਅਤੇ ਵਪਾਰਕ ਅਦਾਰੇ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।







