ਪੰਜਾਬ ਚ ਮੁੰਡਿਆਂ ਨੇ ਘਰੇ ਬਣਾ ਲਿਆ ਅਮੀਰ ਹੋਣ ਦਾ ਜੁਗਾੜ ਏਦਾਂ ਆਏ ਪੁਲਸ ਦੇ ਅੜਿਕੇ

506

ਆਈ ਤਾਜਾ ਵੱਡੀ ਖਬਰ

ਕਰੋਨਾ ਮਹਾਂਮਾਰੀ ਦੀ ਮਾਰ ਹਰ ਇਨਸਾਨ ਉਪਰ ਪਈ ਹੈ। ਇਸ ਨੇ ਦੁਨੀਆਂ ਦੀ ਪੂਰੀ ਅਰਥ- ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮੰਦੀ ਦੀ ਮਾਰ ਨੇ ਇਨਸਾਨ ਦੇ ਮਨੋਬਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਤੇ ਚਲਦੇ ਹੋਏ ਬਹੁਤ ਸਾਰੇ ਇਨਸਾਨ ਗਲਤ ਰਸਤੇ ਤੇ ਪੈ ਜਾਂਦੇ ਹਨ। ਜੋ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਵੇਖਦੇ ਹਨ। ਜਾਂ ਲੋਕਾਂ ਨਾਲ ਠੱਗੀ ਮਾਰਦੇ ਹਨ। ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆਉਦੇ ਰਹਿੰਦੇ ਹਨ।

ਪੰਜਾਬ ਵਿੱਚ ਮੁੰਡਿਆਂ ਨੇ ਘਰੇ ਬਣਾ ਲਿਆ ਅਮੀਰ ਹੋਣ ਦਾ ਜੁਗਾੜ,ਫਿਰ ਆਏ ਪੁਲੀਸ ਦੇ ਅੜਿੱਕੇ। ਹੁਣ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਹੀ ਜਾਅਲੀ ਕਰੰਸੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਿਆਲਾ ਦੀ ਹੈ ਜਿੱਥੇ ਪੁਲੀਸ ਵੱਲੋਂ 6ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਿਕਰਮਜੀਤ ਦੁੱਗਲ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ 5 ਲੱਖ 47 ਹਜ਼ਾਰ 400 ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ। ਐਸ ਪੀ ਨੇ ਦੱਸਿਆ ਕਿ ਇਸ ਗਰੋਹ ਵਿਚ ਸਤਨਾਮ ਸਿੰਘ ਰਿੰਕੂ ਵਾਸੀ ਸ਼ੀਸ਼ਮਹਿਲ, ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਖਰਾਮ ਕਲੋਨੀ ਅਲੀਪੁਰ ਰੋਡ , ਤਰਸੇਮ ਲਾਲ ਪੁੱਤਰ ਮੋਤੀ ਲਾਲ ਵਾਸੀ ਗੋਬਿੰਦ ਨਗਰ ਟਾਊਨ ਪਟਿਆਲਾ, ਗੁਰਜੀਤ ਸਿੰਘ ਜੀਤੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਘਰਾਚੋਂ ਭਵਾਨੀਗੜ, ਜਸਪਾਲ ਪੁੱਤਰ ਸ਼ਾਮ ਲਾਲ ਵਾਸੀ ਸਿਨੇਮਾ ਚੌਂਕ ਸਮਾਣਾ, ਅਮਿਤ ਕੁਮਾਰ ਉਰਫ ਅਮਨ ਪੁੱਤਰ ਮਨੋਹਰ ਲਾਲ ਵਾਸੀ ਟੈਲੀਫੋਨ ਕਲੋਨੀ ਸਮਾਣਾ, ਸ਼ਾਮਲ ਹਨ।

ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ 3 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰਫੈਸਰ ਇਨਕਲੇਵ ਮਕਾਨ ਨੰਬਰ ਇਕ ਪਿੰਡ ਨਸੀਰਪੁਰ ਵਿਖੇ ਗੁਰਦੀਪ ਸਿੰਘ ਸਤਨਾਮ ਸਿੰਘ ਤਰਸੇਮ ਲਾਲ ਗੁਰਜੀਤ ਸਿੰਘ ਜਸਪਾਲ ਸਿੰਘ ਅਮਿਤ ਕੁਮਾਰ ਅਤੇ ਤੇ ਇਸ਼ਕ ਭੁਰਾ ਜਾਅਲੀ ਕਰੰਸੀ ਤਿਆਰ ਕਰਕੇ ਇਸ ਨੂੰ ਅਸਲ ਕਰੰਸੀ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦੇ ਕੇ ਬਾਜ਼ਾਰ ਵਿੱਚ ਚਲਾ ਰਹੇ ਇਸ ਸੂਚਨਾ ਦੇ ਅਧਾਰ ਤੇ ਐਸ ਪੀ ਸਿਟੀ ਸ੍ਰੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਇੰਚਾਰਜ਼ ਪੀ .ਓ ਸਟਾਫ਼ ਸਹਾਇਕ ਥਾਣੇਦਾਰ ਗੁਰਦੀਪ ਸਿੰਘ ,ਇੰਚਾਰਜ ਨਾਰਕੋਟਿਕ ਸੈੱਲ ਸਹਾਇਕ ਥਾਣੇਦਾਰ ਪਵਨ ਕੁਮਾਰ ਤੇ ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕਰਦੇ ਹੋਏ, ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਤਰਸੇਮ ਲਾਲ, ਗੁਰਦੀਪ ਸਿੰਘ, ਤੇ ਸਤਨਾਮ ਸਿੰਘ ਵਿਰੁਧ ਪਹਿਲੇ ਮੁਕੱਦਮੇ ਦਰਜ ਹਨ ਤੇ ਇਹ ਸਾਲ 2019 ਵਿੱਚ ਪਟਿਆਲਾ ਦੀ ਜੇਲ ਵਿੱਚ ਬੰਦ ਸਨ। ਜਿਥੇ ਆਪਸ ਵਿੱਚ ਮੁਲਾਕਾਤ ਹੋਈ ਤੇ ਇਨ੍ਹਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਇਹ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕੋਲੋਂ ਜਾਅਲੀ ਕਰੰਸੀ ਤੇ ਨਾਲ ਕੰਪਿਊਟਰ, ਸੀ.ਪੀ.ਯੂ. ਕੀ ਬੋਰਡ, ਮਾਊਸ, ਯੂ ਪੀ ਐਸ, 3 ਪ੍ਰਿੰਟਰ, ਲੈਮੀਨੇਟਰ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।