ਪੰਜਾਬ ਚ ਮੀਂਹ ਪੈਣ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ , ਹੋ ਜਾਵੋ ਤਿਆਰ

1326

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿਚ ਇਹਨੀਂ ਦਿਨੀਂ ਮੌਸਮ ਵਿੱਚ ਕਾਫੀ ਤਬਦੀਲੀ ਹੋ ਚੁੱਕੀ ਹੈ। ਤਿਉਹਾਰੀ ਸੀਜ਼ਨ ਦੇ ਵਿਚ ਮੌਸਮ ਆਪਣੀ ਕਰਵਟ ਬਦਲਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਦੀ ਜਲਦੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਤਾਪਮਾਨ ਵਿੱਚ ਦੋ ਦਿਨ ਤੋਂ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਹੋਇਆ ਹੈ।

ਸੂਬੇ ਅੰਦਰ ਰਾਤ ਅਤੇ ਦਿਨ ਦੇ ਪਾਰੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਉਂਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਪਹਾੜੀ ਇਲਾਕਿਆਂ ਚ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਪਾਰਾ ਕਾਫ਼ੀ ਹੇਠਾਂ ਆ ਰਿਹਾ ਹੈ। ਜਿਸ ਦੇ ਕਾਰਨ ਪੰਜਾਬ ਵਿੱਚ ਠੰਡ ਵਧ ਰਹੀ ਹੈ। ਇੰਨਾ ਦੋ ਦਿਨ ਦੇ ਵਿੱਚ ਮੌਸਮ ਕਰਵਟ ਬਦਲਣ ਵਾਲਾ ਹੈ । ਹੁਣ ਮੀਂਹ ਪੈਣ ਬਾਰੇ ਵੱਡਾ ਅਲਰਟ ਜਾਰੀ ਹੋ ਗਿਆ ਹੈ।

ਪੰਜਾਬ ਅੰਦਰ ਸਰਦੀ ਦੇ ਮੌਸਮ ਦੀ ਅੱਜ ਪਹਿਲੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪਹਾੜੀ ਖੇਤਰਾਂ ਵਿੱਚ ਬਰਫ ਦੇ ਕਾਰਨ ਠੰਡ ਜ਼ਿਆਦਾ ਹੈ ਅਤੇ ਪੰਜਾਬ ਅੰਦਰ ਬਾਰਸ਼ ਦੇ ਕਾਰਣ ਠੰਡ ਵਿੱਚ ਵਾਧਾ ਹੋ ਜਾਵੇਗਾ। ਦਿਨ ਦਾ ਤਾਪਮਾਨ 24 ਤੋਂ 25 ਡਿਗਰੀ ਦੇ ਆਸਪਾਸ ਪਹੁੰਚ ਸਕਦਾ ਹੈ, ਦਿਨ ਦਾ ਤਾਪਮਾਨ ਇਸ ਸਮੇਂ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਵੀ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਆਮ ਤੋਂ ਵਧੇਰੇ ਹੈ। 11 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਵਧ ਰਿਹਾ।

ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਮਹੀਨੇ ਬਾਅਦ ਹੁਣ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਜੰਮੂ ਕਸ਼ਮੀਰ ਵਿੱਚ ਮੌਸਮ ਦੀ ਦੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਜਾਵੇਗਾ। ਦੀਵਾਲੀ ਦੇ ਦਿਨ ਤੋਂ ਠੰਡ ਦਾ ਪ੍ਰਭਾਵ ਪਹਾੜਾਂ ਵਿੱਚ ਦਿਖਾਈ ਦੇ ਰਿਹਾ ਹੈ। ਸੂਬੇ ਅੰਦਰ ਕੁਝ ਇਲਾਕਿਆਂ ਵਿਚ ਬਾਰਸ਼ ਹੋ ਸਕਦੀ ਹੈ,

ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਬੱਦਲਵਾਈ ਵੀ ਰਹਿ ਸਕਦੀ ਹੈ। ਜਿਸ ਨਾਲ ਪਾਰਾ ਹੇਠਾਂ ਆ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦਿਵਾਲੀ ਤੋਂ ਬਾਅਦ 15-16 ਨਵੰਬਰ ਨੂੰ ਬਾਰਸ਼ ਦੀ ਸੰਭਾਵਨਾ ਵੱਧ ਹੈ। ਇਸ ਬਾਰਸ਼ ਦੇ ਨਾਲ ਪ੍ਰਦੂਸ਼ਣ ਵੀ ਘੱਟ ਹੋਣ ਦੀ ਆਸ ਪ੍ਰਗਟਾਈ ਗਈ ਹੈ। ਬਾਕੀ ਸਾਲਾਂ ਦੇ ਮੁਕਾਬਲੇ ਇਸ ਸਾਲ ਠੰਡ ਦਾ ਆਗਾਜ਼ ਜਲਦ ਹੋ ਗਿਆ ਹੈ।