ਪੰਜਾਬ ਚ ਬੱਚਿਆਂ ਦੇ ਸਕੂਲ ਜਾਣ ਦੇ ਬਾਰੇ ਚ ਆਈ ਵੱਡੀ ਖਬਰ – ਆਏ ਇਹ ਨਵੇਂ ਸਰਕਾਰੀ ਹੁਕਮ

1144

ਆਈ ਤਾਜਾ ਵੱਡੀ ਖਬਰ

ਕਰੋਨਾ ਮਹਾਂਮਾਰੀ ਦਾ ਪ੍ਰਭਾਵ ਜਿਥੇ ਪੂਰੇ ਵਿਸ਼ਵ ਵਿਚ ਫੈਲਿਆ। ਉਥੇ ਹੀ ਇਸ ਦਾ ਅਸਰ ਵਿਦਿਆਰਥੀ ਵਰਗ ਤੇ ਵੀ ਦੇਖਣ ਨੂੰ ਮਿਲਿਆ। ਕਰੋਨਾ ਮਹਾਂਮਾਰੀ ਤੇ ਰੋਕਥਾਮ ਪਾਉਣ ਲਈ ਸਰਕਾਰਾਂ ਵੱਲੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਜਾਂ ਵਿਦਿਅਕ ਸੰਸਥਾ ਤੇ ਪੂਰਨ ਤੌਰ ਤੇ ਪਬੰਦੀਆਂ ਲਗਾਇਆ ਗਿਆ ਸੀ। ਪਰ ਹੌਲੀ-ਹੌਲੀ ਸਰਕਾਰ ਵੱਲੋਂ ਲਗਾਇਆ ਪਾਬੰਦੀਆਂ ਤੇ ਰਾਹਤ ਦਿੰਦਿਆਂ ਸਕੂਲਾਂ ਜਾਂ ਕਾਲਜਾਂ ਨੂੰ ਖੋਲ੍ਹਣ ਇਜਾਜ਼ਤ ਦਿੱਤੀ।

ਪਰ ਇਸ ਇਜਾਜ਼ਤ ਤੋ ਪਹਿਲਾਂ ਕੁਝ ਸ਼ਰਤਾਂ ਵੀ ਰੱਖਿਆ। ਹੁਣ ਆਏ ਇਸ ਮਾਮਲੇ ਵਿਚ ਨਵੇਂ ਸਰਕਾਰੀ ਹੁਕਮ ਆਏ ਹਨ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਭਾਵੇਂ 19 ਅਕਤੂਬਰ ਤੋਂ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਸੀ। ਪਰ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਹਤ ਸਬੰਧੀ ਲਗਾਤਾਰ ਸਕੂਲ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।

ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।‌ ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਸਕੂਲ ਨਾ ਆਵੇ। ਲੇਕਿਨ ਜੇਕਰ ਕੋਈ ਵਿਦਿਆਰਥੀ ਬਿਨਾਂ ਲਿਖਤੀ ਸਹਿਮਤੀ ਦੇ ਸਕੂਲ ਆਉਂਦਾ ਹੈ ਤਾਂ ਉਸ ਨੂੰ ਸਕੂਲ ਵਿੱਚ ਹਾਜ਼ਰ ਹੋਣ ਦੀ ਆਗਿਆ ਨਾ ਦਿੱਤੀ ਜਾਵੇ।
ਇਸ ਤੋਂ ਇਲਾਵਾ ਸਕੂਲ ਵਿੱਚ ਫਿਜ਼ੀਕਲ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਜ਼ਿਲ੍ਹੇ ਵਿੱਚ ਔਸਤ ਫ਼ੀਸਦੀ ਵਿਭਾਗ ਦੀ ਈਮੇਲ ਆਈ. ਡੀ. ਤੇ ਭੇਜਣ ਦੇ ਸਬੰਧ ਵਿੱਚ ਹੁਕਮ ਜਾਰੀ ਕੀਤੇ ਗਏ ਹਨ।

ਦੂਜੇ ਪਾਸੇ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਹੀ ਵਿਭਾਗ ਵੱਲੋਂ ਸਕੂਲਾਂ ਨੂੰ ਖੋਲ੍ਹਣ ਜਾਂ ਸਕੂਲਾਂ ਵਿੱਚ ਫਿਜ਼ੀਕਲ ਕਲਾਸਾਂ ਜਾਰੀ ਰੱਖਣ ਲਈ ਆਉਣ ਵਾਲੇ ਦਿਨਾਂ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ 1 ਮਹੀਨਾ ਬੀਤ ਜਾਣ ਤੇ ਵੀ ਜ਼ਿਆਦਾਤਰ ਸਕੂਲਾਂ ਵਿੱਚ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਹੀ ਹੈ।

ਕਿਉਂਕਿ ਬਹੁਤੇ ਵਿਦਿਆਰਥੀਆਂ ਦੇ ਮਾਪੇ ਕਰੋਨਾ ਮਹਾਂਮਾਰੀ ਦੇ ਆਏ ਦਿਨ ਵੱਧ ਰਹੇ ਮਾਮਲਿਆਂ ਤੋਂ ਕਾਫੀ ਚਿੰਤਾ ਦੇ ਵਿਚ ਨਜ਼ਰ ਆ ਰਹੇ ਹਨ। ਸ਼ਾਇਦ ਇਸੀ ਵਜ੍ਹਾਂ ਕਰਕੇ ਮਾਪੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾਣ ਦੀ ਇਜ਼ਾਜ਼ਤ ਨਹੀਂ ਦੇ ਰਹੇ। ਦੂਜੇ ਪਾਸੇ ਇਸ ਦੌਰ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਆਨਲਾਈਨ ਪੜ੍ਹਾਈ ਨੂੰ ਵਿਦਿਆਰਥੀ ਜ਼ਿਆਦਾਤਰ ਯਕੀਨੀ ਨਹੀਂ ਬਣਾਉਂਦੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਕੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।