ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਇਹ ਅਨੋਖੀ ਵੱਡੀ ਖਬਰ

1160

ਆਈ ਤਾਜਾ ਵੱਡੀ ਖਬਰ

ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਰੇਲ ਆਵਾਜਾਈ ਬੰਦ ਕਰਕੇ ਧਰਨੇ ਲਾਏ ਹੋਏ ਹਨ। ਉਥੇ ਪੰਜਾਬ ਦੇ ਵਿੱਚ ਕੋਈ ਵੀ ਮਾਲ ਗੱਡੀ ਨਹੀਂ ਆ ਰਹੀ। ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਕੋਲੇ ਦੀ ਭਾਰੀ ਕਿੱਲਤ ਕਾਰਨ ਬਿਜਲੀ ਸਪਲਾਈ ਵਿੱਚ ਦਿੱਕਤਾਂ ਆ ਰਹੀਆਂ ਹਨ।ਬਿਜਲੀ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਅਧੂਰੀ ਹੈ। ਕਿਉਂਕਿ ਬਹੁਤ ਸਾਰੇ ਕੰਮ ਬਿਜਲੀ ਦੇ ਕਾਰਨ ਹੀ ਹੁੰਦੇ ਹਨ । ਹੁਣ ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਇੱਕ ਅਨੋਖੀ ਵੱਡੀ ਖਬਰ ਆਈ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਪੰਜਾਬ ਦੇ ਵਿੱਚ ਜਿੱਥੇ ਬਿਜਲੀ ਸਪਲਾਈ ਵਿੱਚ ਕਮੀ ਪਾਈ ਜਾ ਰਹੀ ਹੈ। ਉਥੇ ਹੀ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਇਨ੍ਹਾਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਖਪਤਕਾਰਾਂ ਨਾਲ ਸਿੱਧਾ ਤਾਰ ਜੋੜਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ।ਬਿਜਲੀ ਸਪਲਾਈ ਵਿੱਚ ਤਕਨੀਕੀ ਨੁਕਸ ਤੋਂ ਨਿਜ਼ਾਤ ਦਿਵਾਉਣ ਲਈ ਜਿਥੇ ਸ਼ਿਕਾਇਤ ਨੰਬਰ ਅਤੇ ਮੋਬਾਇਲ ਫੋਨ ਐਪਲੀਕੇਸ਼ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਐਪਲੀਕੇਸ਼ਨਾਂ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਪੰਜਾਬ ਰਾਜ ਬਿਜਲੀ ਨਿਗਮ ਤੇ ਟਰਾਸਕੋ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਸਬ ਡਵੀਜ਼ਨ ਪੱਧਰ ਤੇ ਅਧਿਕਾਰੀਆਂ ਵੱਲੋਂ ਬੜਾ ਏ ਵਟਸਐੱਪ ਗਰੁੱਪਾਂ ਚ ਸਬੰਧਤ ਇਲਾਕਿਆਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੱਖ ਵੱਖ ਐਸੋਸੀਏਸ਼ਨਾਂ ਦੇ ਮੈਂਬਰ, ਉਦਯੋਗਪਤੀ ,ਸਮੇਤ ਹੋਰ 200 ਤੋਂ ਵੱਧ ਖਪਤਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡਾਇਰੈਕਟਰ ਵੰਡ ਇੰਜੀਨੀਅਰ ਡੀ ਪੀ ਐਸ ਗਰੇਵਾਲ ਦੇ ਨਿਰਦੇਸ਼ਾਂ ਤੇ ਪੰਜਾਬ ਦੇ ਕਈ ਜ਼ੋਨਾਂ ਤੇ ਸਰਕਲਾਂ ਵਿੱਚ ਇਹ ਗਰੁੱਪ ਚੱਲ ਰਹੇ ਹਨ।

ਇਸ ਤਰ੍ਹਾਂ ਪਟਿਆਲਾ ਚ ਦੋ ਗਰੁੱਪ ਅੰਡਰ ਸੈਕਟਰੀ ਪੀ ਆਰ ਓ ਮਨਮੋਹਨ ਸਿੰਘ ਵੱਲੋਂ ਵੀ ਬਣਾਏ ਗਏ ਹਨ। ਇਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਮੈਂਬਰ ਆਪਣੇ ਇਲਾਕੇ ਵਿਚ ਬਿਜਲੀ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸ਼ਿਕਾਇਤ ਵੀ ਕਰਦੇ ਹਨ, ਤੇ ਤੁਰੰਤ ਕਾਰਵਾਈ ਕਰਦਿਆਂ ਬਿਜਲੀ ਠੀਕ ਹੋਣ ਉਪਰੰਤ ਗਰੁੱਪ ਵਿਚ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪਾਵਰਕਾਮ ਵੱਲੋਂ ਹਰ ਸਬ-ਡਵੀਜਨ ਸਰਕਲ ਤੇ ਜ਼ੋਨ ਪੱਧਰ ਤੇ ਵਟਸਐਪ ਗਰੁੱਪ ਬਣਾ ਕੇ ਸੂਚਨਾ ਸਾਂਝੀ ਕਰਨ ਦੇ ਨਾਲ ਸ਼ਿਕਾਇਤ ਦਾ ਨਿਵਾਰਨ ਵੀ ਤੁਰੰਤ ਕੀਤਾ ਜਾ ਰਿਹਾ ਹੈ। ਵਟਸਐਪ ਗਰੁੱਪ ਚ ਆਉਣ ਵਾਲੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਦਿਆ ਇਸੇ ਦਿਸ਼ਾ ਚ ਕੰਮ ਵੀ ਕੀਤਾ ਜਾਂਦਾ ਹੈ।