ਪੰਜਾਬ ਚ ਬਿਜਲੀ ਕਟਾਂ ਬਾਰੇ ਆਈ ਵੱਡੀ ਖਬਰ- ਪਿੰਡ ਚ ਅਤੇ ਸ਼ਹਿਰਾਂ ਚ ਏਨੇ ਏਨੇ ਘੰਟੇ ਦੇ ਕੱਟ

ਪਿੰਡ ਚ ਅਤੇ ਸ਼ਹਿਰਾਂ ਚ ਏਨੇ ਏਨੇ ਘੰਟੇ ਦੇ ਕੱਟ

ਬੀਤੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਨੇ। ਜਿਸ ਵਿੱਚ ਵੱਖ ਵੱਖ ਥਾਵਾਂ ਉੱਤੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਰਾਹੀਂ ਪੰਜਾਬ ਵਿੱਚ ਕਿਸੇ ਵੀ ਕਿਸਮ ਦੀ ਰੇਲ ਗੱਡੀ ਦੇ ਆਉਣ ਉੱਪਰ ਪਾਬੰਦੀ ਲਗਾਈ ਗਈ ਹੈ। ਜਿਸ ਦੇ ਚੱਲਦਿਆਂ ਪੰਜਾਬ ਵਿੱਚ ਥਰਮਲ ਪਲਾਂਟਾਂ ਲਈ ਆ ਰਹੀ ਕੋਲੇ ਦੀ ਕਮੀ ਦਾ ਮੁੱਦਾ ਗਰਮਾਇਆ ਹੋਇਆ ਸੀ।

ਜਿਸ ਕਾਰਨ ਪੰਜਾਬ ਵਿੱਚ ਹੌਲੀ-ਹੌਲੀ ਥਰਮਲ ਪਲਾਂਟ ਬੰਦ ਹੋ ਰਹੇ ਸਨ। ਅਤੇ ਹੁਣ ਪੰਜਾਬ ਦੇ ਵਿੱਚ ਥਰਮਲ ਪਾਵਰ ਦੀ ਪੈਦਾਵਾਰ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਬਾਕੀ ਦੇ ਪਾਵਰ ਪਲਾਂਟ ਬੰਦ ਹੋਣ ਤੋਂ ਬਾਅਦ ਪੰਜਾਬ ਵਿਚ ਇਕਲੌਤਾ ਥਰਮਲ ਪਲਾਂਟ ਜੀਵੀਕੇ ਚੱਲ ਰਿਹਾ ਸੀ। ਪਰ ਕੋਲਾ ਖ਼ਤਮ ਹੋ ਜਾਣ ਕਾਰਨ ਇਹ ਪਲਾਂਟ ਵੀ ਮੰਗਲਵਾਰ ਨੂੰ ਬੰਦ ਹੋ ਗਿਆ। ਜਿਸ ਦਾ ਸਿੱਧਾ ਅਸਰ ਹੁਣ ਪੰਜਾਬ ਵਿੱਚ ਬਿਜਲੀ ਦੇ ਵੱਡੇ ਕੱਟਾਂ ਦੇ ਰੂਪ ਵਿੱਚ ਸਾਹਮਣੇ ਆਵੇਗਾ।

ਇਸ ਲਈ ਹੁਣ ਪੰਜਾਬ ਸਟੇਟ ਦੇ ਬਿਜਲੀ ਬੋਰਡ ਨੇ ਪਾਵਰ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਪਾਵਰ ਕੱਟ ਪਿੰਡਾਂ ਵਿੱਚ 4 ਤੋਂ 5 ਘੰਟੇ ਅਤੇ ਸ਼ਹਿਰੀ ਖੇਤਰਾਂ ਵਿੱਚ 1 ਤੋਂ 2 ਘੰਟੇ ਲਗਾਏ ਜਾ ਰਹੇ। ਇਸ ਦਾ ਅਸਰ ਬੁੱਧਵਾਰ ਨੂੰ ਸਵੇਰੇ ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ। ਪੰਜਾਬ ਵਿੱਚ ਚੱਲ ਰਹੇ ਨਿੱਜੀ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਕਮੀ ਕਾਰਨ ਬੰਦ ਹੋਣ ਕਰਕੇ ਪੰਜਾਬ ਨੂੰ 1000-1500 ਮੈਗਾਵਾਟ ਬਿਜਲੀ ਦੀ ਘਾਟ ਹੋ ਰਹੀ ਹੈ।

ਇਸ ਦੇ ਹੱਲ ਲਈ ਪੰਜਾਬ ਸਰਕਾਰ ਹੁਣ ਸਰਕਾਰੀ ਥਰਮਲ ਪਾਵਰ ਪਲਾਂਟ ਨੂੰ ਚਾਲੂ ਕਰਨ ਵਾਲੀ ਹੈ ਪਰ ਇੱਥੇ ਵੀ ਜ਼ਿਆਦਾ ਕੋਲਾ ਨਹੀਂ ਬਚਿਆ। ਪੰਜਾਬ ਦੇ ਵਿੱਚ ਬਿਜਲੀ ਦੀ ਰੋਜ਼ਾਨਾ ਦੀ ਮੰਗ ਨੂੰ ਤਰਤੀਬ ਵਿੱਚ ਦੱਸਦਿਆਂ ਇੱਕ ਸਰਕਾਰੀ ਬੁਲਾਰੇ ਨੇ ਆਖਿਆ ਕਿ ਪੰਜਾਬ ਵਿੱਚ ਦਿਨ ਵੇਲੇ ਲਗਭਗ 5100-5200 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ ਜਦ ਕਿ ਰਾਤ ਵੇਲੇ 3400 ਮੈਗਾਵਾਟ ਬਿਜਲੀ ਲੋੜੀਂਦੀ ਹੁੰਦੀ ਹੈ। ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇਹ ਸਪਲਾਈ ਕਾਫੀ ਨਹੀਂ ਹੈ। ਇੱਥੇ ਸਿਰਫ਼ ਸਬਜ਼ੀ ਫੀਡਰ (800 ਮੈਗਾਵਾਟ) ਦੇ ਖੇਤੀਬਾੜੀ ਬਿਜਲੀ (ਏਪੀ) ਦੇ ਲੋੜ ਨਾਲ ਹਰ ਰੋਜ਼ 4 ਤੋਂ 5 ਘੰਟਿਆਂ ਲਈ ਸਪਲਾਈ ਦਿੱਤੀ ਜਾਂਦੀ ਹੈ।