ਪੰਜਾਬ ਚ ਫਰੀ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਆਈ ਵੱਡੀ ਖੁਸ਼ਖਬਰੀ

ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਫਰੀ ਬੱਸਾਂ ਦੇ ਵਿੱਚ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਜਿਸ ਸਹੂਲਤ ਦਾ ਪੰਜਾਬ ਦੀਆਂ ਔਰਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲਾਭ ਉਠਾਇਆ ਜਾ ਰਿਹਾ ਹੈ। ਫਰੀ ਬੱਸ ਸਫਰ ਕਰਨ ਵਾਸਤੇ ਸਿਰਫ ਤੁਹਾਨੂੰ ਆਧਾਰ ਕਾਰਡ ਵਿਖਾਉਣ ਦੀ ਜਰੂਰਤ ਹੈ ਤੇ ਤੁਸੀਂ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਅੰਦਰ ਕਿਤੇ ਵੀ ਘੁੰਮ ਫਿਰ ਸਕਦੇ ਹੋ। ਇਸੇ ਵਿਚਾਲੇ ਜਿਹੜੀਆਂ ਬੀਬੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਹਨ ਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫਰ ਕਰਨ ਦੀਆਂ ਸ਼ੌਕੀਨ ਹਨ, ਉਹਨਾਂ ਦੇ ਵਾਸਤੇ ਹੁਣ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ । ਜਿਸ ਦੇ ਚਲਦੇ ਹੁਣ ਇਹਨਾਂ ਬੀਬੀਆਂ ਨੂੰ ਹੁਣ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ । ਦਸਦਿਆਂ ਕਿ ਹੁਣ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਪੀ. ਆਰ. ਟੀ. ਸੀ. ਦੇ ਬੇੜੇ ‘ਚ 500 ਨਵੀਆਂ ਤੇ ਪਨਬੱਸ ਦੇ ਬੇੜੇ ‘ਚ 432 ਦੇ ਕਰੀਬ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਆਮ ਲੋਕਾਂ ਦੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਨੂੰ ਲਾਹਾ ਮਿਲੇਗਾ । ਇਹ ਫ਼ੈਸਲਾ ਅੱਜ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕਾਂਟਰੈਕਟ ਵਰਕਰ ਯੂਨੀਅਨ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦੌਰਾਨ ਲਿਆ ਗਿਆ । ਇਸ ਐਲਾਨ ਤੋਂ ਬਾਅਦ ਹੁਣ ਪੰਜਾਬ ਦੀਆਂ ਬੀਬੀਆਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ, ਕਿਉਂਕਿ ਅਕਸਰ ਹੀ ਜਿੱਥੇ ਉਹਨਾਂ ਵੱਲੋਂ ਬੱਸਾਂ ਘੱਟ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਸੀ, ਪਰ ਹੁਣ ਉਨਾਂ ਦੀ ਇਹ ਸ਼ਿਕਾਇਤ ਦੂਰ ਹੋਣ ਜਾ ਰਹੀ ਹੈ ਕਿਉਂਕਿ ਹੁਣ ਨਵੀਆਂ ਬੱਸਾਂ ਸ਼ਾਮਿਲ ਕਰਨ ਦਾ ਐਲਾਨ ਹੋ ਚੁੱਕਿਆ ਹੈ। ਇਸ ਮੀਟਿੰਗ ‘ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਕੱਤਰ ਟਰਾਂਸਪੋਰਟ ਅਤੇ ਦੋਹਾਂ ਵਿਭਾਗਾਂ ਦੇ ਮੈਨੇਜਿੰਗ ਡਾਇਰੈਕਟਰ ਸਣੇ ਮੈਨਜਮੈਂਟ ਦੇ ਮੈਂਬਰ ਵੀ ਸ਼ਾਮਲ ਹੋਏ । ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਮੰਤਰੀ ਭੁੱਲਰ ਨੇ ਯੂਨੀਅਨ ਨੂੰ ਦਿਵਾਇਆ ਭਰੋਸਾ , ਕਿਹਾ ਯੂਨੀਅਨ ਦੀਆਂ ਸਾਰੀਆਂ ਮੰਗਾਂ ‘ਤੇ ਵਿਚਾਰ ਕੀਤਾ ਗਿਆ। ਯੂਨੀਅਨ ਨੂੰ ਭਰੋਸਾ ਦੁਆਇਆ ਗਿਆ ਕਿ ਕਾਂਟਰੈਕਟ ਮੁਲਾਜ਼ਮਾਂ ਅਤੇ ਆਊਟ ਸੋਰਸ ਮੁਲਾਜ਼ਮਾਂ ਦੀ 3 ਫਰਵਰੀ ਨੂੰ ਜੱਥੇਬੰਦੀ ਦੀ ਸਹਿਮਤੀ ਨਾਲ ਪੱਕਾ ਕਰਨ ਲਈ ਪਾਲਿਸੀ ਫਾਈਨਲ ਕਰਦੇ ਹੋਏ ਲਾਗੂ ਕੀਤੀ ਜਾਵੇਗੀ। ਜਿਸ ਤੋਂ ਬਾਅਦ ਜਿੱਥੇ ਯੂਨੀਅਨ ਨੂੰ ਇੱਕ ਸਕੂਨ ਦਾ ਸਾਹ ਮਿਲਿਆ, ਉਥੇ ਹੀ ਹੁਣ ਬੀਬੀਆਂ ਦੇ ਵਿੱਚ ਵੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ।