BREAKING NEWS
Search

ਪੰਜਾਬ ਚ ਨੌਜਵਾਨ ਕੁੜੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ ਸਾਰੇ ਇਲਾਕੇ ਪਿਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜਿਨ੍ਹਾਂ ਦੇ ਉੱਪਰ ਆਉਣ ਵਾਲੇ ਦੇਸ਼ ਦਾ ਭਵਿੱਖ ਟਿਕਿਆ ਹੁੰਦਾ ਹੈ। ਇਨ੍ਹਾਂ ਦੀ ਮਜ਼ਬੂਤੀ ਹੀ ਆਉਣ ਵਾਲੇ ਸਮੇਂ ਨੂੰ ਨਿਰਧਾਰਤ ਕਰਦੀ ਹੈ ਕਿ ਆਉਣ ਵਾਲਾ ਸਮਾਂ ਚੰਗਾ ਹੋਵੇਗਾ ਜਾਂ ਮਾੜਾ। ਇਸੇ ਕਾਰਨ ਹੀ ਨੌਜਵਾਨਾਂ ਨੂੰ ਹਮੇਸ਼ਾ ਤੋਂ ਹੀ ਸਮਾਜ ਦਾ ਇੱਕ ਅਹਿਮ ਸਤੰਭ ਮੰਨਿਆ ਜਾਂਦਾ ਹੈ। ਪਰ ਕਦੇ ਕਦਾਈਂ ਕੁਝ ਕਾਰਨਾਂ ਕਰਕੇ ਇਸ ਮਜ਼ਬੂਤ ਪਿੱਲਰ ਦੇ ਵਿਚ ਵੀ ਕੁਝ ਕਮੀਆਂ ਆ ਜਾਂਦੀਆਂ ਹਨ ਜਿਸ ਦੇ ਨਤੀਜੇ ਬਹੁਤ ਦੁਖਦਾਈ ਹੁੰਦੇ ਹਨ।

ਬੀਤੇ ਕੁਝ ਸਮੇਂ ਦੌਰਾਨ ਪੰਜਾਬ ਦੇ ਵਿਚ ਨੌਜਵਾਨਾਂ ਦੇ ਨਾਲ ਕੁਝ ਘਟਨਾਵਾਂ ਹੋ ਰਹੀਆਂ ਹਨ ਜਿਸ ਦੇ ਨਾਲ ਮਾਹੌਲ ਕਾਫੀ ਚਿੰਤਾਜਨਕ ਹੋ ਜਾਂਦਾ ਹੈ। ਪੰਜਾਬ ਸੂਬੇ ਦੇ ਅੰਦਰ ਵੀ ਉਸ ਸਮੇਂ ਕੁਝ ਅਜਿਹੇ ਹਾਲਾਤ ਪੈਦਾ ਹੋ ਗਏ ਜਦੋਂ ਇਕ 22 ਸਾਲਾ ਨੌਜਵਾਨ ਲੜਕੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਮਿਲੀ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਖੇਤਰ ਵਿੱਚ ਪੈਂਦੇ ਪਿੰਡ ਜਮਾਰਹ ਦੀ ਹੈ।

ਜਿੱਥੇ ਮ੍ਰਿਤਕ ਨੇ ਆਪਣੇ ਕਮਰੇ ਦੇ ਅੰਦਰ ਛੱਤ ਵਾਲੇ ਗਾਡਰ ਦੇ ਨਾਲ ਫੰਦਾ ਲਗਾ ਕੇ ਖੁਦ ਨੂੰ ਫਾਹਾ ਲਗਾ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਜਮੀਤ ਕੌਰ ਸੀ ਜਿਸ ਦੀ ਉਮਰ ਮਹਿਜ਼ ਅਜੇ 22 ਸਾਲ ਸੀ। ਉਹ ਬੀਤੇ ਤਕਰੀਬਨ ਦੋ ਦਿਨਾਂ ਤੋਂ ਘਰ ਤੋਂ ਲਾਪਤਾ ਸੀ ਅਤੇ ਅੱਜ ਸਵੇਰ ਹੀ ਉਹ ਘਰ ਵਾਪਸ ਆਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਆਪਣੇ ਆਪ ਨੂੰ ਇਕ ਕਮਰੇ ਦੇ ਅੰਦਰ ਬੰਦ ਕਰ ਲਿਆ। ਜਦੋਂ ਉਹ ਕਾਫੀ ਦੇਰ ਬਾਹਰ ਨਾ ਆਈ ਤਾਂ ਪਰਿਵਾਰ ਨੂੰ ਚਿੰਤਾ ਹੋਣ ਲੱਗ ਪਈ। ਪਰਿਵਾਰ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਾ ਆਉਣ ਤੇ ਉਨ੍ਹਾਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਦਾ ਮਾਹੌਲ ਦੇਖ ਕੇ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ।

ਕਮਰੇ ਦੇ ਅੰਦਰ ਜਮੀਤ ਕੌਰ ਦਾ ਮ੍ਰਿ-ਤ-ਕ ਸਰੀਰ ਗਾਡਰ ਦੇ ਨਾਲ ਲਗਾਏ ਹੋਏ ਫੰਦੇ ਨਾਲ ਲਟਕ ਰਿਹਾ ਸੀ। ਮੌਕੇ ਉਪਰ ਪੁੱਜੀ ਹੋਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਪਰ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।