ਪੰਜਾਬ ਚ ਤਪਦੀ ਗਰਮੀ ਵਿਚਾਲੇ ਲੋਕਾਂ ਲਈ ਆਈ ਰਾਹਤ ਭਰੀ ਖਬਰ , ਇਸ ਤਰੀਕ ਤੋਂ ਸ਼ੁਰੂ ਹੋਵੇਗੀ ਮਾਨਸੂਨ ਦੀ ਬਾਰਿਸ਼

ਆਈ ਤਾਜਾ ਵੱਡੀ ਖਬਰ 

ਮਈ ਦਾ ਮਹੀਨਾ ਖਤਮ ਹੋ ਰਿਹਾ ਹੈ ਤੇ ਜੂਨ ਤੇ ਮਹੀਨੇ ਦਾ ਆਗਾਜ਼ ਹੋਣ ਜਾ ਰਿਹਾ l ਪਰ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ l ਇਸ ਵੇਲੇ ਤਾਪਮਾਨ 47 ਤੋਂ 48 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ। ਜਿਸ ਆਮ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਉਧਰ ਮੌਸਮ ਵਿਭਾਗ ਦੇ ਵੱਲੋਂ ਵੀ ਮੌਸਮ ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ l ਮੌਸਮ ਵਿਭਾਗ ਦੇ ਨਾਲ ਨਾਲ ਸਿਹਤ ਵਿਭਾਗ ਦੇ ਵੱਲੋਂ ਇਸ ਵੱਧ ਰਹੀ ਗਰਮੀ ਦੇ ਕਾਰਨ ਲਗਾਤਾਰ ਗਾਈਡਲਾਈਨਜ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ, ਜੋ ਲੋਕ ਇਸ ਮੌਸਮ ਦੇ ਕਹਿਰ ਤੋਂ ਬਚ ਸਕਣ l

ਤਪਦੀ ਗਰਮੀ ਵਿਚਾਲੇ ਹੁਣ ਲੋਕਾਂ ਦੇ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕਿ ਜਲਦ ਹੀ ਹੁਣ ਪੰਜਾਬ ਅੰਦਰ ਮਾਨਸੂਨ ਦੇ ਬਾਰਿਸ਼ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਮਾਨਸੂਨ 3 ਤੋਂ 8 ਜੂਨ ਤੱਕ ਕਰਨਾਟਕ ਅਤੇ 9 ਤੋਂ 16 ਜੂਨ ਦਰਮਿਆਨ ਮਹਾਰਾਸ਼ਟਰ ਪਹੁੰਚ ਸਕਦਾ, ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ । ਦੂਜੇ ਪਾਸੇ ਦਿੱਲੀ ਵਿੱਚ 27 ਜੂਨ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਥੇ ਹੀ ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਮਾਨਸੂਨ 22 ਤੋਂ 25 ਜੂਨ ਵਿੱਚ ਦਾਖਲ ਹੋ ਸਕਦਾ ਹੈ ।

ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ । ਸੋ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ l ਹੀਟਵੇਵ ਨੂੰ ਲੈ ਕੇ ਵੀ ਪੰਜਾਬ ਅੰਦਰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ l

ਹਰ ਕੋਈ ਆਸ ਤੇ ਉਮੀਦ ਜਤਾਉਂਦਾ ਪਿਆ ਹੈ ਕਿ ਕੁਦਰਤ ਜਰੂਰ ਮਿਹਰਬਾਨ ਹੋਵੇਗੀ ਤੇ ਹੀ ਤਾਪਮਾਨ ਘਟੇਗਾ, ਜਾਂ ਫਿਰ ਠੰਡੀਆਂ ਹਵਾਵਾਂ ਚੱਲਣਗੀਆਂ l ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਸਮੇਂ ‘ਚ ਮਾਨਸੂਨ ਦੇ ਬਾਰਿਸ਼ ਨੂੰ ਲੈ ਕੇ ਖਾਸ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ l