ਪੰਜਾਬ ਚ ਠੰਡ ਦੇ ਟੁੱਟ ਰਹੇ ਸਾਰੇ ਰਿਕਾਰਡ – ਆਉਣ ਵਾਲੇ ਦਿਨਾਂ ਚ ਇਹੋ ਜਿਹਾ ਰਹੇਗਾ ਮੌਸਮ ਆਈ ਤਾਜਾ ਵੱਡੀ ਜਾਣਕਾਰੀ

1016

ਇਹੋ ਜਿਹਾ ਰਹੇਗਾ ਮੌਸਮ ਆਈ ਤਾਜਾ ਵੱਡੀ ਜਾਣਕਾਰੀ

ਪਹਾੜੀ ਇਲਾਕਿਆਂ ਵਿਚ ਹੋਈ ਬਰਫ ਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦਿਨੀਂ ਹੋਈ ਬਰਸਾਤ ਸਰਦੀ ਦੀ ਪਹਿਲੀ ਬਰਸਾਤ ਸੀ। ਜੋ ਕਾਫੀ ਲੰਮੇ ਸਮੇਂ ਬਾਅਦ ਹੋਈ ਹੈ। ਇਸ ਬਰਸਾਤ ਨੇ ਸਰਦੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਹੁਣ ਫਿਰ ਐਤਵਾਰ ਤੋਂ ਹੋਈ ਬੱਦਲ ਵਾਈ ਨੇ ਪੰਜਾਬ ਦੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਕਲ ਤੋਂ ਹੋਈ ਮੌਸਮ ਵਿੱਚ ਇਸ ਤਬਦੀਲੀ ਨੇ ਫਿਰ ਤੋਂ ਸਰਦੀ ਵਿੱਚ ਵਾਧਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਹੁਣ ਫਿਰ ਮੌਸਮ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਮੌਸਮ ਵਿਚ ਇਸ ਬਦਲਾਅ ਦੇ ਕਾਰਨ ਠੰਢ ਵਧ ਗਈ ਹੈ। ਸੀਤ ਲਹਿਰ ਦੇ ਚੱਲਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਫਿਰ ਤੋਂ ਪੰਜਾਬ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। 2 ਦਿਨ ਤੋਂ ਧੁੱਪ ਨਹੀਂ ਵੇਖੀ ਗਈ, ਕਲ ਦੁਪਹਿਰ ਸਮੇਂ ਮੌਸਮ ਵਿਚ ਤਬਦੀਲੀ ਆਉਣ ਕਾਰਨ ਬੱਦਲ ਵਾਈ ਹੋ ਗਈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਸ਼ਹਿਰਾਂ ਦਾ ਤਾਪਮਾਨ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ।

ਜਲੰਧਰ ਦਾ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੱਲ ਤੋ ਲੋਕਾਂ ਨੇ ਵਧੇਰੇ ਠੰਢ ਮਹਿਸੂਸ ਕੀਤੀ ਹੈ । ਬੁਧਵਾਰ ਨੂੰ ਹੁਣ ਮੌਸਮ ਬੱਦਲਵਾਈ ਵਾਲਾ ਹੋਣ ਕਾਰਨ ਠੰਡ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਸੂਬੇ ਅੰਦਰ ਘੱਟ ਤੋਂ ਘੱਟ ਤਾਪਮਾਨ 9 ਤੇ ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

ਮੌਸਮ ਵਿਭਾਗ ਵਿੱਚ ਪੀਏਯੂ ਦੇ ਮੌਸਮ ਵਿਗਿਆਨੀ ਡਾਕਟਰ ਕੇ ਕੇ ਗਿੱਲ ਦੇ ਅਨੁਸਾਰ ਇਸ ਸਾਲ ਨਵੰਬਰ ਦੇ ਮਹੀਨੇ ਵਿਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਮਾਮਲੇ ਵਿੱਚ ਚਾਲੀ ਸਾਲਾ ਦੇ ਰਿਕਾਰਡ ਟੁੱਟ ਗਏ ਹਨ। ਉਨ੍ਹਾਂ ਅਨੁਸਾਰ ਮੰਗਲਵਾਰ ਨੂੰ ਔਸਤ ਤਾਪਮਾਨ 220 ,ਆਮ ਨਾਲੋਂ 3 ਡਿਗਰੀ ਘੱਟ ਸੀ। ਰਾਤ ਦਾ ਤਾਪਮਾਨ 12 ਤੋਂ 13 ਡਿਗਰੀ ਦੇ ਵਿਚਕਾਰ ਰਿਹਾ। ਮੌਸਮ ਵਿਭਾਗ ਦੇ ਡਾਕਟਰ ਵਨੀਤਾ ਸ਼ਰਮਾ ਨੇ ਬਜ਼ੁਰਗਾਂ ਅਤੇ ਬੱਚਿਆਂ ਦਾ ਧਿਆਨ ਰੱਖਣ ਦੀ ਗੱਲ ਉਪਰ ਜੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਠੰਢ ਦੇ ਵਧਣ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਦੀ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੈ। ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਸ ਹਫਤੇ ਵਿਚ ਆਪਣਾ ਬਚਾ ਰੱਖਣਾ ਚਾਹੀਦਾ ਹੈ।